Punjab
ਸਿਰਫ ਇੱਕ ਪਲੇਟ ਦੇ ਝਗੜੇ ‘ਚ ਔਰਤ ਨੇ ਗਵਾਈ ਜਾਨ
ਅੰਮ੍ਰਿਤਸਰ ‘ਚ ਦੋ ਔਰਤਾਂ ਦਾ ਝਗੜਾ,ਇੱਕ ਔਰਤ ਨੂੰ ਗਵਾਉਣੀ ਪਈ ਜਾਨ

ਅੰਮ੍ਰਿਤਸਰ ‘ਚ ਦੋ ਔਰਤਾਂ ਦਾ ਝਗੜਾ
ਇੱਕ ਔਰਤ ਨੂੰ ਗਵਾਉਣੀ ਪਈ ਜਾਨ
ਸਿਰਫ ਪਲੇਟ ਦੇ ਝਗੜੇ ‘ਚ ਗਵਾਈ ਜਾਨ
21 ਸਤੰਬਰ,ਅੰਮ੍ਰਿਤਸਰ:(ਗੁਰਪ੍ਰੀਤ ਰਾਜਪੂਤ),ਅੰਮ੍ਰਿਤਸਰ ਦੇ ਮੁਸਤਫ਼ਾਬਾਦ ਇਲਾਕੇ ਵਿੱਚ ਇੱਕ ਔਰਤ ਦੀ ਨਿੱਕੀ ਜਿਹੀ ਲੜਾਈ ਵਿੱਚ ਜਾਨ ਚਲੀ ਗਈ।ਇੱਕ ਪਲੇਟ ਝਗੜੇ ਕਾਰਨ ਮਾਹੌਲ ਅਜਿਹਾ ਬਣ ਗਿਆ ਕਿ ਲੜਾਈ ਵਿੱਚ ਉਸ ਔਰਤ ਨੂੰ ਆਪਣੀ ਜਾਨ ਗਵਾਉਣੀ ਪਈ। ਮਾਮਲਾ ਹੈ ਮੁਸਤਫ਼ਾਬਾਦ ਦਾ,ਜਿੱਥੇ ਇੱਕ ਘਰ ਵਿੱਚ ਕਿਰਾਏ ਤੇ ਕੁਝ ਲੋਕ ਰਹਿੰਦੇ ਸਨ। ਕੁਲਵਿੰਦਰ ਕੌਰ ਦੇ ਘਰ ਵਾਲਿਆਂ ਦਾ ਇਲਜ਼ਾਮ ਸੀ ਕਿ ,ਉਸਦੇ ਨਾਲ ਦੇ ਘਰ ਵਿੱਚ ਰਹਿਣ ਵਾਲੀ ਇੱਕ ਔਰਤ ਜੋ ਕਿ ਇੱਕ ਡਾਂਸਰ ਹੈ ਉਸਦੇ ਘਰ ਵਿੱਚ ਅਕਸਰ ਲੋਕ ਆਇਆ ਜਾਇਆ ਕਰਦੇ ਸਨ ਅਤੇ ਜਦੋਂ ਕੁਲਵਿੰਦਰ ਕੌਰ ਉਸਦਾ ਵਿਰੋਧ ਕਰਦੀ ਸੀ ਤਾਂ ਉਸਦੇ ਨਾਲ ਮਾਰ ਕੁੱਟ ਕੀਤੀ ਜਾਂਦੀ ਸੀ।
ਇਸਦੇ ਬਾਅਦ ਕੱਲ ਵੀ ਅਜਿਹਾ ਹੀ ਹੋਇਆ ਜਦੋਂ ਉਸਦੇ ਘਰ ਵਿੱਚ ਕੁੱਝ ਲੋਕ ਆਏ ਤਾਂ,ਤਦ ਉਸਦਾ ਵਿਰੋਧ ਕੀਤਾ ਗਿਆ ਅਤੇ ਕੁਲਵਿੰਦਰ ਦੇ ਨਾਲ ਮਾਰ-ਕੁੱਟ ਕੀਤੀ ਗਈ ਜਿਸਦੇ ਨਾਲ ਉਸਦੀ ਮੌਤ ਹੋਈ ਹੈ,ਉੱਥੇ ਹੀ ਇਸ ਮਾਮਲੇ ਵਿੱਚ ਘਰ ਵਾਲੇ ਇਨਸਾਫ਼ ਦੀ ਮੰਗ ਕਰ ਰਹੇ ਹਨ, ਦੂਜੇ ਪਾਸੇ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ। ਪਰ ਇਸ ਮਾਮਲੇ ਵਿੱਚ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇੱਕ ਪਲੇਟ ਕਾਰਨ ਔਰਤ ਨੂੰ ਜਾਨ ਗਵਾਉਣੀ ਪਈ, ਇਹ ਗੱਲ ਅਜੇ ਤੱਕ ਕਿਸੇ ਵੀ ਸਮਝ ਨਹੀਂ ਲੱਗ ਰਹੀ ਕਿ ਇੱਕ ਹਾਦਸਾ ਹੈ ਜਾਂ ਕਤਲ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Continue Reading