International
ਦੁਨੀਆਂ ਦੀ ਸਭ ਤੋਂ ਬਜ਼ੁਰਗ ਮਹਿਲਾ Lucile Randon ਦਾ ਹੋਇਆ ਦੇਹਾਂਤ

ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਬੁਲਾਰੇ ਨੇ ਨਿਊਜ਼ ਏਜੰਸੀ ਏਐਫਪੀ ਨੂੰ ਇਹ ਜਾਣਕਾਰੀ ਦਿੱਤੀ ਹੈ । ਫਰਾਂਸੀਸੀ ਔਰਤ ਰੈਂਡਨ ਨੂੰ ਸਿਸਟਰ ਆਂਦਰੇ ਵਜੋਂ ਵੀ ਜਾਣਿਆ ਜਾਂਦਾ ਸੀ ਅਤੇ ਉਸ ਦਾ ਜਨਮ 11 ਫਰਵਰੀ 1904 ਨੂੰ ਹੋਇਆ ਸੀ। ਨਿਊਜ਼ ਏਜੇਂਸੀ ਮੁਤਾਬਕ ਦੁਨੀਆ ਦੀ ਸਭ ਤੋਂ ਬਜ਼ੁਰਗ ਫ੍ਰੈਂਚ ਨਨ ਲੂਸਿਲ ਰੈਂਡਨ ਦਾ ਮੰਗਲਵਾਰ ਨੂੰ 118 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਬੁਲਾਰੇ ਡੇਵਿਡ ਤਾਵੇਲਾੱ ਨੇ ਕਿਹਾ ਕਿ ਉਨ੍ਹਾਂ ਨੇ ਇਕ ਨਰਸਿੰਗ ਹੋਮ ਵਿਚ ਆਖਰੀ ਸਾਹ ਲਿਆ ਅਤੇ ਉਨ੍ਹਾਂ ਦੀ ਨੀਂਦ ਵਿੱਚ ਮੌਤ ਹੋ ਗਈ। ਬੁਲਾਰੇ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ, ਪਰ ਉਹ ਆਪਣੇ ਪਿਆਰੇ ਭਰਾ ਨੂੰ ਮਿਲਣ ਦੀ ਤੀਬਰ ਇੱਛਾ ਰੱਖਦੀ ਸੀ, ਉਨ੍ਹਾਂ ਲਈ ਇਹ ਇੱਕ ਮੁਕਤੀ ਹੈ