Punjab
ਨੌਜ਼ਵਾਨ ਔਰਤ ਦੀ ਸੋਨੇ ਦੀ ਚੈੱਨੀ ਲਾ ਕੇ ਹੋਇਆ ਫਰਾਰ

ਅੱਜ ਦੁਪਹਿਰ ਦੇ ਵੇਲੇ ਗੁਰਦਸਪੂਰ ਸ਼ਹਿਰ ਚ ਇੱਕ ਔਰਤ ਆਪਣੇ ਬੱਚੇ ਅਤੇ ਮਾਂ ਨਾਲ ਬੱਚੇ ਦੀ ਦਵਾਈ ਲੈਣ ਵਾਸਤੇ ਬਾਜਾਰ ਆਏ ਹੋਏ ਸਨ।ਪਰ ਜਦੋਂ ਉਹ ਬੱਸ ਸਟੈਂਡ ਤੋਂ ਆਪਣੇ ਘਰ ਡੀਸੀ ਦੀ ਕੋਠੀ ਵਲ ਆਉਣ ਲੱਗੇ ਤਾਂ ਪਿੱਛੋਂ ਆਏ ਇੱਕ ਲੁਟੇਰੇ ਨੇ ਔਰਤ ਦੇ ਗੱਲੇ ਵਿੱਚ ਪਾਈ ਹੋਈ ਸੋਨੇ ਦੀ ਕਰੀਬ 1 ਤੋਲੇ ਦੀ ਚੈਨ ਲੈ ਕੇ ਰਫੂ ਚੱਕਰ ਹੋ ਗਿਆ,
ਪੀੜਤ ਔਰਤ ਅਤੇ ਉਥੇ ਮਜੂਦ ਕੁਝ ਸ਼ਹਿਰ ਵਾਸੀਆਂ ਨੇ ਡੀਸੀ ਗੁਰਦਾਸਪੁਰ ਦੀ ਕੋਠੀ ਤੱਕ ਪਿੱਛਾ ਕੀਤਾ ਪਰ ਉਹ ਨੌਜ਼ਵਾਨ ਉਹਨਾਂ ਦੇ ਕਾਬੂ ਨਹੀਂ ਆਇਆ| ਉਧਰ ਇਸ ਮਾਮਲੇ ਦੀ ਘਟਨਾ ਦਾ ਜਿਵੇ ਹੀ ਪੁਲਿਸ ਨੂੰ ਸੂਚਨਾ ਮਿਲੀ ਤਾ ਥਾਣਾ ਸਿਟੀ ਐੱਸਐੱਚਓ ਗੁਰਮੀਤ ਸਿੰਘ ਪੁਲਿਸ ਕਰਮਚਾਰੀਆਂ ਨਾਲ ਮੌਕੇ ਤੇ ਪਹੁੰਚੇ ਤਾ ਉਹਨਾਂ ਵਲੋਂ ਜਾਂਚ ਸ਼ੁਰੂ ਕਰਨ ਦੀ ਗੱਲ ਆਖਿ ਗਈ |