Punjab
ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਨੂੰ ਖੇਤ ‘ਚ ਸੁੱਟ ਕੇ ਲਗਾਈ ਅੱਗ

29ਅਗਸਤ 2023: ਤਲਵੰਡੀ ਭਾਈ ਦੇ ਅਜੀਤ ਨਗਰ ਦੇ ਹੈਡਰੋੜੀ ਦੇ ਸਾਹਮਣੇ ਬੀਤੀ ਰਾਤ ਇੱਕ 22 ਸਾਲਾ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਭਰਾ ਰਣਜੀਤ ਪਾਸਵਾਨ ਪੁੱਤਰ ਸਵੋਦ ਪਾਸਵਾਨ ਵਾਸੀ ਅਜੀਤ ਨਗਰ ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਛੋਟੇ ਭਰਾ ਸੰਤੂ ਉਮਰ 22 ਸਾਲ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਰੇਲਵੇ ਸਟੇਸ਼ਨ ਨੇੜੇ ਹੱਡਾਰੋੜੀ ਦੇ ਸਾਹਮਣੇ ਤਲਵੰਡੀ ਭਾਈ ਤੋਂ ਹਰਾਜ ਸੜਕ ਦੇ ਨਾਲ ਝੋਨੇ ਦੇ ਖੇਤ ਵਿੱਚ ਪਈ ਮਿਲੀ, ਜਿਸ ਦੀ ਲਾਸ਼ ਨੂੰ ਅੱਗ ਲਗਾਈ ਗਈ ਸੀ।
ਓਥੇ ਹੀ ਦੱਸਿਆ ਗਿਆ ਕਿ ਉਸ ਦਾ ਭਰਾ ਬੀਤੀ ਰਾਤ ਤੋਂ ਲਾਪਤਾ ਸੀ, ਜਿਸ ਦੀ ਪਰਿਵਾਰ ਵਾਲਿਆਂ ਨੇ ਕਾਫੀ ਭਾਲ ਕੀਤੀ ਪਰ ਸਵੇਰੇ ਉਸ ਦੀ ਲਾਸ਼ ਮਿਲੀ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।