Connect with us

Uncategorized

ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਚੋਰੀ

Published

on

ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਚੋਰੀ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਫੇਜ਼ 7 ਸਥਿਤ ਜਸਵਿੰਦਰ ਭੱਲਾ ਦੇ ਘਰ ਉਸ ਦੇ ਹੀ ਨੌਕਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਕਰੀਬ 15 ਦਿਨ ਪਹਿਲਾਂ ਰੱਖੇ ਨੌਕਰ ਨੇ ਜਸਵਿੰਦਰ ਭੱਲਾ ਦੀ ਮਾਂ ਨੂੰ ਪਹਿਲਾਂ ਬੰਧਕ ਬਣਾ ਲਿਆ, ਉਸ ਤੋਂ ਬਾਅਦ ਸੋਨਾ, ਨਕਦੀ ਅਤੇ ਉਸ ਦਾ ਲਾਇਸੈਂਸੀ ਰਿਵਾਲਵਰ ਲੈ ਕੇ ਫਰਾਰ ਹੋ ਗਿਆ ਹੈ। ਪਤਾ ਲੱਗਾ ਹੈ ਕਿ ਅਜੇ ਦੋ ਹਫਤੇ ਪਹਿਲਾਂ ਹੀ ਉਸ ਨੂੰ (ਨੌਕਰ) ਭੱਲਾ ਪਰਿਵਾਰ ਨੇ ਪੁਰਾਣੇ ਨੌਕਰ ਦੇ ਕਹਿਣ ‘ਤੇ ਹੀ ਰੱਖਿਆ ਸੀ।

ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਚੋਰਾਂ ਵੱਲੋਂ ਘਰ ਦਾ ਸਾਮਾਨ ਚੋਰੀ ਕਰਨ ਤੋਂ ਇਲਾਵਾ ਲਾਇਸੈਂਸੀ ਰਿਵਾਰਲਵਰ ਵੀ ਚੋਰੀ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।