Punjab
ਪੰਜਾਬ ਦੇ ਲੋਕਾਂ ਸਾਮਣੇ ਤਿੰਨ ਚੇਹਰੇ ਹਨ ਸੁਖਬੀਰ ਬਾਦਲ, ਭਗਵੰਤ ਮਾਨ ਅਤੇ ਚਰਨਜੀਤ ਸਿੰਘ ਚੰਨੀ ਲੋਕ ਚਰਨਜੀਤ ਚੰਨੀ ਦੇ ਕੀਤੇ ਚਾਰ ਮਹੀਨੇ ਦੇ ਕੰਮ ਨੂੰ ਵੋਟ ਪਾਉਣਗੇ – ਤ੍ਰਿਪਤ ਰਾਜਿੰਦਰ ਬਾਜਵਾ

ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਉਮੀਦਵਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਆਖਰੀ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਮਾਤਮਾ ਦਾ ਓਟ ਆਸਰਾ ਲੈਕੇ ਨਾਮਜ਼ਦਗੀ ਪੱਤਰ ਭਰੇ ਹਨ ਅਤੇ ਚੋਣ ਮਾਹੌਲ ਵੀ ਕਾਂਗਰਸ ਦੇ ਹੱਕ ਵਿੱਚ ਹੈ ਲੋਕਾਂ ਦਾ ਮਨ ਬਣ ਚੁੱਕਿਆ ਹੈ ਕਾਂਗਰਸ ਦੇ ਹੱਕ ਵਿਚ ਫਤਵਾ ਦੇਣ ਦਾ ਉਥੇ ਹੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਅੱਜ ਦਾ ਵੋਟਰ ਸੂਝਵਾਨ ਹੈ ਕਿਉਕਿ ਪੰਜਾਬ ਦੇ ਲੋਕਾਂ ਸਾਮਣੇ ਤਿੰਨ ਚੇਹਰੇ ਹਨ ਸੁਖਬੀਰ ਬਾਦਲ , ਭਗਵੰਤ ਮਾਨ ਅਤੇ ਚਰਨਜੀਤ ਸਿੰਘ ਚੰਨੀ ਹਨ ਅਤੇ ਲੋਕ ਚਰਨਜੀਤ ਚੰਨੀ ਦੇ ਕੀਤੇ ਚਾਰ ਮਹੀਨੇ ਦੇ ਕੰਮ ਨੂੰ ਵੋਟ ਪਾਉਣਗੇ |