International
ਗਾਜ਼ਾ ‘ਤੇ ਕਿਸੇ ਵੀ ਸਮੇਂ ਹੋ ਸਕਦਾ ਹੈ ਜ਼ਮੀਨੀ ਹਮਲਾ

20 ਅਕਤੂਬਰ 2023: ਇਜ਼ਰਾਈਲ ਦੇ ਰੱਖਿਆ ਮੰਤਰੀ ਯਾਵ ਗੈਲੈਂਟ ਨੇ ਫੌਜ ਨੂੰ ਗਾਜ਼ਾ ਪੱਟੀ ਵਿੱਚ ਦਾਖਲ ਹੋਣ ਲਈ ਤਿਆਰ ਰਹਿਣ ਲਈ ਕਿਹਾ ਹੈ। ਉਸ ਨੇ ਇਹ ਨਹੀਂ ਦੱਸਿਆ ਕਿ ਹਮਲਾ ਕਦੋਂ ਕੀਤਾ ਜਾਵੇਗਾ।
ਓਥੇ ਹੀ ਵੀਰਵਾਰ ਨੂੰ ਗਾਜ਼ਾ ਸਰਹੱਦ ‘ਤੇ ਇਜ਼ਰਾਈਲੀ ਪੈਦਲ ਸੈਨਿਕਾਂ ਨਾਲ ਇੱਕ ਮੀਟਿੰਗ ਵਿੱਚ, ਗੈਲੈਂਟ ਨੇ ਫੌਜਾਂ ਨੂੰ ਗਾਜ਼ਾ ਵਿੱਚ ਦਾਖਲ ਹੋਣ ਲਈ “ਸੰਗਠਿਤ ਹੋਣ, ਤਿਆਰ ਰਹਿਣ” ਦੀ ਅਪੀਲ ਕੀਤੀ। ਉਸ ਨੇ ਕਿਹਾ, ”ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜਿਸ ਕਿਸੇ ਨੇ ਵੀ ਗਾਜ਼ਾ ਨੂੰ ਦੂਰੋਂ ਦੇਖਿਆ ਹੈ, ਉਹ ਹੁਣ ਇਸ ਨੂੰ ਅੰਦਰੋਂ ਦੇਖੇਗਾ।” ਇਜ਼ਰਾਈਲ ਨੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਸਰਹੱਦ ‘ਤੇ ਹਜ਼ਾਰਾਂ ਫੌਜੀਆਂ ਨੂੰ ਤਾਇਨਾਤ ਕੀਤਾ ਹੈ।