Punjab
ਪੰਜਾਬ ਤੇ ਹਰਿਆਣਾ ਦੇ ਦਾਖਲਿਆਂ ‘ਚ ਕੋਈ ਬਦਲਾਅ ਨਹੀਂ
18 ਨਵੰਬਰ 2023: ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਬਿਨੈਕਾਰਾਂ ਨੂੰ ਦਾਖਲਾ ਨਹੀਂ ਦਿੱਤੇ ਜਾਣ ਦੀਆਂ ਕੁਝ ਰਿਪੋਰਟਾਂ ਦੇ ਵਿਚਕਾਰ, ਸਿੱਖਿਆ ਵਿਭਾਗ ਨੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਦਾਖਲਾ ਪ੍ਰਕਿਰਿਆ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।ਓਥੇ ਹੀ ਓਹਨਾ ਇਹ ਵੀ ਕਿਹਾ ਕਿ ਸ਼ਡਿਊਲ ਹੀ ਜਾਰੀ ਕੀਤਾ ਹੈ। ਦਾਖਲਾ ਨੀਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਜੋ ਕਈ ਸਾਲਾਂ ਤੋਂ ਪਹਿਲਾਂ ਵਾਂਗ ਹੀ ਹੈ|