Corona Virus
ਲੋੜਵੰਦਾਂ ਨੂੰ ਰਾਸ਼ਨ ਵੰਡਣ ਦੌਰਾਨ ਧਾਂਦਲੀ ਦਾ ਮਾਮਲਾ ਆਇਆ ਸਾਹਮਣੇ

ਤਰਨਤਾਰਨ, 14 ਅਪ੍ਰੈਲ : ਤਰਨ ਤਾਰਨ ਦੇ ਪਿੰਡ ਫਤਿਆਬਾਦ ਵਿਖੇ ਪੰਜਾਬ ਸਰਕਾਰ ਵੱਲੋ ਲਾਕਡਾਊਨ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਜਰੂਰਤਮੰਦ ਲੋਕਾਂ ਦੇ ਲਈ ਭੇਜੀ ਰਾਸ਼ਨ ਸਮਗਰੀ ਦੀ ਵੰਡ ਨੂੰ ਲੈ ਕੇ ਕਥਿਤ ਤੋਰ ਤੇ ਧਾਂਦਲੀ ਦਾ ਮਾਮਲਾ ਸਾਹਮਣੇ ਆਇਆ ਹੈ ਸਰਕਾਰ ਵੱਲੋ ਭੇਜੀ ਉੱਕਤ ਰਾਹਤ ਸਮਗਰੀ ਦੀ ਵੰਡ ਨੂੰ ਪਾਰਦਸ਼ਤਾ ਦੇ ਤੋਰ ਤੇ ਦਿਖਾਉਣ ਲਈ ਹਲਕਾ ਵਿਧਾਇਕ ਦੇ ਕਰੀਬੀ ਕੁਝ ਲੋਕਾਂ ਵੱਲੋ ਜਰੂਰਤਮੰਦ ਲੋਕਾਂ ਦੇ ਨਾਵਾਂ ਦੀਆਂ ਲਿਸਟਾਂ ਤਿਆਰ ਕਰਕੇ ਲੋਕਾਂ ਨੂੰ ਰਾਸ਼ਨ ਦੇਣ ਦੀ ਥਾਂ ਤੇ ਕਥਿਤ ਤੋਰ ਤੇ ਜਾਅਲੀ ਦਸਤਖਤ ਕਰਕੇ ਲੋਕਾਂ ਨੂੰ ਰਾਸ਼ਨ ਦੇਣਾ ਦਿਖਾਇਆਂ ਗਿਆ ਹੈ ਉੱਕਤ ਆਗੂਆਂ ਦੀ ਕਥਿਤ ਧਾਂਦਲੀ ਦਾ ਭਾਂਡਾ ਪਿੰਡ ਦੇ ਕਾਂਗਰਸੀ ਸਰਪੰਚ ਵੱਲੋ ਆਪਣੇ ਤੋਰ ‘ਤੇ ਕਰਵਾਈ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਪਿੰਡ ਦੇ ਸਰਪੰਚ ਅਤੇ ਜਰੂਰਤਮੰਦ ਲੋਕਾਂ ਨੇ ਦੱਸਿਆਂ ਕਿ ਪਿੰਡ ਦੇ ਹੀ ਕੁਝ ਕਾਂਗਰਸੀ ਆਗੂਆ ਵੱਲੋਂ ਉਹਨਾਂ ਨੂੰ ਰਾਸ਼ਨ ਤਾ ਦਿੱਤਾ ਨਹੀ ਗਿਆ ਲੇਕਿਨ ਉਹਨਾਂ ਦੇ ਜਾਅਲੀ ਦਸਤਖਤ ਖੁੱਦ ਕਰਕੇ ਖੁੱਦ ਹੀ ਰਾਸ਼ਨ ਕਥਿਤ ਤੋਰ ਤੇ ਹੜੱਪ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਉੱਧਰ ਪਿੰਡ ਦੇ ਸਰਪੰਚ ਅਤੇ ਪੰਚਾਇਤ ਵੱਲੋ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਪੁਲਿਸ ਵੱਲੋ ਜਾਂਚ ਕਰਕੇ ਬਣਦੀ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।