Connect with us

Punjab

ਇਹ ਪਿੰਡ ‘ਚ ਨਵੇਂ ਬਣੇ ਸਰਪੰਚ ‘ਤੇ ਚੱਲੀਆਂ ਗੋਲੀਆਂ

Published

on

ਤਰਨਤਾਰਨ ਵਿੱਚ ਉਸ ਸਮੇਂ ਵੱਡੀ ਵਾਰਦਾਤ ਵਾਪਰ ਗਈ ਜਦੋਂ ਇੱਥੇ ਨਵੇਂ ਚੁਣੇ ਗਏ ਸਰਪੰਚ ‘ਤੇ ਫਾਇਰਿੰਗ ਕੀਤੀ ਗਈ। ਖਬਰ ਤਰਨਤਾਰਨ ਦੇ ਪੱਟੀ ਸ਼ਹਿਰ ਦੀ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਇੱਥੇ ਪਿੰਡ ਤਲਵੰਡੀ ਮੋਹਰ ਸਿੰਘ ਦੇ ਸਰਪੰਚ ‘ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਵੇਂ ਚੁਣੇ ਗਏ ਸਰਪੰਚ ਰਾਜਵਿੰਦਰ ਨੂੰ ਅਣਪਛਾਤਿਆਂ ਵੱਲੋਂ ਪਿੰਡ ਠੱਕਰਪੁਰਾ ਨੇੜੇ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਹਨ। ਇਸ ਦੌਰਾਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਅਤੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।