Corona Virus
ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਇਹ ਨਵੀਆਂ ਗਾਈਡਲਾਈਨਜ਼

ਕੋਰੋਨਾ ਵਾਈਰਸ ਦਾ ਦੇਸ਼ ‘ਚ ਫਿਰ ਇਕ ਵਾਰ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਨੇ ਫਿਰ ਦੁਬਾਰਾ ਨਵੀਂਆ ਗਾਈਡਲਾਈਨਜ਼ ਸ਼ੁਰੂ ਕੀਤੀਆ ਹਨ। ਇਹ ਗਾਈਡਲਾਈਨਜ਼ ਭੀੜ ਭੜਾਕੇ ਵਾਲੀਆਂ ਥਾਵਾਂ ਲਈ ਹਨ। ਜਿਵੇਂ ਕਿ ਮਾਲਜ਼, ਹੋਟਲ, ਰੈਸਟੋਰੈਂਟਸ ਤੇ ਧਾਰਮਿਕ ਸਥਲ ਜਿਵੇਂ ਕਿ ਗੁਰਦੁਆਰਾ, ਮੰਦਿਰ, ਮਸਜਿਦ ਆਦਿ ਇਨ੍ਹਾਂ ਵਰਗੀਆਂ ਜਗ੍ਹਾਂ ‘ਤੇ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੈ। ਇਸ ਸੰਬੰਧੀ ਕੇਂਦਰ ਸਰਕਾਰ ਵੱਲੋਂ ਹਦਾਇਤਾਂ ਦੀ ਨਵੀਂ ਲਿਸਟ ਜਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਜਗ੍ਹਾਂ ਤੇ ਸ਼ਾਪਿੰਗ ਮਾਲਜ਼ ਤੇ ਹੋਰ ਸਥਾਨਾ ਲਈ ਕੁਝ ਜ਼ਰੂਰੀ ਨਿਯਮ ਬਣਾਏ ਗਏ ਹਨ। ਜਿਸ ਦੀ ਸਭ ਨੂੰ ਪਾਲਣਾ ਕਰਨੀ ਪੈਣੀ ਹੈ।
ਇਸ ਦੌਰਾਨ ਕੇਂਦਰ ਸਰਕਾਰ ਨੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਾਪਿੰਗ ਮੋਲਜ਼ ਲਈ ਗਾਈਡਲਾਈਨਜ਼ ਸ਼ੁਰੂ ਕੀਤੀਆਂ ਗਈਆਂ ਹਨ। ਸੋਸ਼ਲ ਡਿਸਟੈਂਸਿੰਟ ਨੂੰ ਯਕੀਨੀ ਬਣਾਉਣ ਲਈ ਕੁਝ ਲੋੜੀਦੇਂ ਮੁਲਾਜ਼ਮ ਰੱਖੇ ਜਾਣ। ਜ਼ਿਆਦਾ ਹਾਈ ਰਿਸਕ ‘ਤੇ ਹੋਣ ਕਾਰਨ ਜ਼ਿਆਦਾ ਸਾਵਧਾਨੀ ਵਰਤਣ। ਕੋਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਜਨਤਾ ਇਕ ਦੂਜੇ ਦੇ ਸੰਪਰਕ ‘ਚ ਆਉਣ ਤੋਂ ਪਰਹੇਜ਼ ਕਰਨ। ਇਸ ਲਈ ਰੈਸਟੋਰੈਂਟਸ ਲਈ ਵੀ ਕੁਝ ਇਹੋਂ ਜਿਹੀਆਂ ਹੀ ਗਾਈਡਲਾਈਜ਼ ਤਿਆਰ ਕੀਤੀਆਂ ਗਈਆਂ ਹਨ। ਹੋਟਲ ਤੇ ਰੈਸਟੋਰੈਂਟਸ ਵਾਲੀਆਂ ਜਗ੍ਹਾਂ ਤੇ ਬੈਠ ਕੇ ਭੋਜਨ ਨਾ ਕਰਨ ਦੀ ਬਜਾਏ ਉਹ ਖਾਣਾ ਪੈਕ ਕਰਕੇ ਲਿਜਾਉਣ ਲਈ ਉਤਸ਼ਾਹਤ ਕਰਨ। ਹੋਮ ਡਲਿਵਰੀ ਕਰਨ ਵਾਲੇ ਸਟਾਫ ਦੀ ਥਰਮਲ ਸਕਰੀਨਿੰਗ ਲਾਜ਼ਮੀ ਕੀਤੀ ਜਾਵੇ।
ਡਲਿਵਰੀ ਹੈਂਡਓਵਰ ਨਾ ਕਰਨ ਤੇ ਪੈਕਟ ਦਰਵਾਜੇ ਤੇ ਛੱਡ ਦੇਣ। ਡਲਿਵਰੀ ‘ਤੇ ਜਾਣ ਤੋਂ ਪਹਿਲਾਂ ਸਾਰੇ ਮੁਲਾਜ਼ਮਾਂ ਦੀ ਸਕ੍ਰੀਨਿੰਗ ਕੀਤੀ ਜਾਵੇ। ਹੈਂਡ ਸੈਨੇਡਾਈਜ਼ੇਸ਼ਨ ਦਾ ਇੰਤਜਾਮ ਹੋਣੇ ਚਾਹੀਦੇ ਹਨ ਤੇ ਇਸ ਦਾ ਇਸਤੇਮਾਲ ਵਾਰ ਵਾਰ ਕੀਤਾ ਜਾਣਾ ਚਾਹੀਦਾ ਹੈ। ਕਿਸੇ ਵੀ ਮੁਲਾਜ਼ਮ ਨੂੰ ਅਗਰ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਮੁਲਾਜ਼ਮਾ ਨੂੰ ਘਰ ਰਹਿਣਾ ਚਾਹਿਦਾ ਹੈ। ਸਿਰਫ਼ ਤੰਦਰੁਸਤ ਸਟਾਫ਼ ਨੂੰ ਹੀ ਰੱਖਣਾ ਚਾਹੀਦਾ ਹੈ। ਸਭ ਸਟਾਫ਼ ਨੂੰ ਮਸਾਕ ਲੱਗੇ ਹੋਏ ਨੂੰ ਹੀ ਅੰਦਰ ਐਂਟਰੀ ਮਿਲੇਗੀ। ਪੂਰਾ ਸਮਾਂ ਇਸ ਨੂੰ ਪਹਿਨੀ ਰੱਖਣ। ਸੋਸ਼ਲ ਡਿਸਟੈਂਟਿੰਗ ਨੂੰ ਕਾਇਮ ਰੱਖਦੇ ਹੋਏ ਸਾਵਧਾਨੀ ਵਰਤਣੀ ਚਾਹੀਦਾ ਹੈ। 6 ਫੁੱਟ ਦੀ ਦੂਰੀ ਲਾਜ਼ਮੀ ਹਰ ਜਗ੍ਹਾਂ ਲਾਜ਼ਮੀ ਹੈ। ਇਸ ਦੌਰਾਨ ਗਾਹਕਾਂ ਦੇ ਆਉਣ ਜਾਣ ਲਈ ਅਲੱਗ-ਅਲੱਗ ਗੇਟ ਹੋਣੇ ਚਾਹੀਦੇ ਹਨ। ਰੈਸਟੋਰੈਂਟ ‘ਚ 50 ਫ਼ੀਸਦੀ ਬੈਠਣ ਦੀ ਸਮਰੱਥਾ ਤੋਂ ਜ਼ਿਆਦਾ ਲੋਕ ਇਕੱਠੇ ਬੈਠ ਕੇ ਖਾਣਾ ਨਹੀਂ ਖਾ ਸਕਣਗੇ।
ਰੈਸਟੋਰੈਂਟ ਖਾਣਾ ਖਵਾਉਣ ਲਈ ਡਿਸਪੋਜ਼ੇਬਲ ਦਾ ਇਸਤੇਮਾਲ ਕਰ ਸਕਦੇ ਹਨ। ਹੱਥ ਧੋਣ ਲਈ ਤੌਲੀਏ ਦੀ ਜਗ੍ਹਾਂ ਚੰਗੀ ਕੁਆਲਟੀ ਦੇ ਨੈਪਕਿਨ ਦਾ ਇਸਤੇਮਾਲ ਕੀਤਾ ਜਾਵੇ। ਐਲੀਵੇਟਰਜ਼ ‘ਚ ਇਕੱਠੇ ਜ਼ਿਆਦਾ ਲੋਕਾਂ ਦੇ ਜਾਣ ਦੀ ਪਾਬੰਦੀ ਹੋਵੇਗੀ। ਇਸ ਦੌਰਾਨ ਧਾਰਮਿਕ ਸਥਾਨਾਂ ਤੇ ਵੀ ਕੁਝ ਅਜਿਹੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆ ਹਨ। ਧਾਰਮਿਕ ਥਾਵਾਂ ਤੇ ਜ਼ਿਆਦਾ ਤਰ ਭਗਵਾਨ ਦੇ ਦਰਸ਼ਨ ਕਰਨ ਲਈ, ਪ੍ਰਾਰਥਨਾਂ ਕਰਨ ਲਈ ਜ਼ਿਆਦਾ ਸੰਖਿਆਂ ‘ਚ ਇੱਕਠੇ ਹੁੰਦੇ ਹਨ। ਪਰ ਅਗਰ ਹਲਾਤਾਂ ਨੂੰ ਦੇਖਿਆ ਜਾਵੇ ਤਾਂ ਸੋਸ਼ਲ ਡਿਸਟੈਂਸਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਸਭ ਨੂੰ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਤੇ ਕਿਸੇ ਵੀ ਸਥਾਨ ਤੇ ਜ਼ਿਆਦਾ ਗਿਣਤੀ ਦੇ ਲੋਕ ਨਹੀਂ ਹੋਣੇ ਚਾਹੀਦੇ ਹਨ। ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ‘ਤੇ ਪ੍ਰਸਾਦ ਵਰਗੀ ਭੇਟ ਨਹੀਂ ਚੜ੍ਹਾਉਣ ਤੇ ਸਖ਼ਤ ਮਨਾਹੀ ਹੈ। ਭਾਈਚਾਰਕ ਰਸੋਈ, ਲੰਗਰ ਤੇ ਅੰਨ ਦਾਨ ਆਦਿ ਦੀ ਤਿਆਰੀ ਤੇ ਭੋਜਨ ਦੀ ਵੰਡ ‘ਚ ਸਰੀਰਕ ਦੂਰੀ ਦੇ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇਗੀ। ਜੋ ਵੀ ਭੀੜ ਵਾਲੀ ਜਗ੍ਹਾਂ ਹੋਵੇਗੀ ਉਸ ਥਾਂ ਤੇ ਖ਼ਾਸ ਸਾਵਧਾਨੀ ਦਾ ਖਿਆਲ ਰੱਖਿਆ ਜਾਵੇ। ਵਾਰ-ਵਾਰ ਹੈਂਡ ਸੈਨੀਟਾਇਜ਼ਰ ਦਾ ਇਸਤੇਮਾਲ ਕਰਨਾ ਲਾਜ਼ਮੀ ਹੈ।