Punjab
ਚੋਰਾਂ ਦਾ ਵੱਡਾ ਕਾਰਨਾਮਾ, 18 ਟਾਇਰੀ ਟ੍ਰਕ ਤੇ ਆਏ ਲੱਖਾਂ ਦੇ ਲੋਹੇ ਦੇ ਗੇਟ ਲੈ ਗਏ ਲੱਦ ਕੇਪਿੱਛਾ ਕਰਨ ਦੇ ਬਾਵਜੂਦ ਨਹੀਂ ਆਏ ਕਾਬੂ, ਸੀਸੀਟੀਵੀ ਵਿੱਚ ਹੋਏ ਕੈਦ

ਪੁਲਿਸ ਜ਼ਿਲਾ ਬਟਾਲਾ ਵਿੱਚ ਚੋਰੀ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ। ਆਏ ਦਿਨ ਚੋਰ ਘਰਾਂ ਤੇ ਦੁਕਾਨਾਂ ਵਿੱਚ ਵੱੜ ਕੇ ਚੋਰੀਆਂ ਨੂੰ ਅੰਜਾਮ ਦਿੰਦੇ ਰਹੇ ਹਨ ਪਰ ਤਾਜ਼ਾ ਘਟਨਾ ਵੱਖਰੀ ਕਿਸਮ ਦੀ ਹੈ ਕਿਉਕਿ ਇਸ ਵਿੱਚ ਚੋਰਾਂ ਨੇ 18 ਟਾਇਰੀ ਟ੍ਰਕ ਦਾ ਇਸਤੇਮਾਲ ਕੀਤਾ ਹੈ ਅਤੇ ਲੱਖਾਂ ਦੇ ਲੋਹੇ ਦੇ ਵੱਡੇ-ਵੱਡੇ ਗੇਟ ਇਸ ਟ੍ਰਕ ਵਿਚ ਲੱਦ ਕੇ ਲੈ ਗਏ ਹਨ। ਘਟਨਾ ਕਾਦੀਆਂ ਥਾਣੇ ਦੇ ਅਧੀਨ ਆਉਂਦੇ ਪਿੰਡ ਬਸਰਾਵਾ ਦੇ ਬਾਜੀਗਰ ਡੇਰੇ ਦੀ ਹੈ। ਜਿੱਥੇ ਚੋਰਾਂ ਨੇ ਲੋਹੇ ਦੇ ਗੇਟ ਬਣਾਉਣ ਵਾਲੀਆਂ ਦੋ ਦੁਕਾਨਾਂ ਪ੍ਰਕਾਸ਼ ਗੇਟ ਹਾਊਸ ਅਤੇ ਧੋਨੀ ਗੇਟ ਹਾਊਸ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਗੇਟ ਚੋਰੀ ਕਰ ਲਏ। ਹਾਲਾਂਕਿ ਲੋਹੇ ਦੇ ਗੇਟ ਚੋਰੀ ਕਰ ਕੇ ਲੈ ਜਾਂਦੈ ਚੋਰ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ। ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਚੋਰ ਇਕ ਟਰੱਕ ਵਿਚ ਗੇਟ ਲੱਦ ਕੇ ਲਿਜਾ ਰਹੇ ਹਨ।ਦੁਕਾਨ ਮਾਲਕਾਂ ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਚੋਰਾਂ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਸਕਰੈਪ ਖੜਕਣ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ ਨੀਂਦ ਵੀ ਖੁੱਲ੍ਹ ਗਈ ਅਤੇ ਉਹ ਮੌਕੇ ਤੇ ਵੀ ਪਹੁੰਚ ਗਏ ਪਰ ਚੋਰ ਉਨ੍ਹਾਂ ਨੂੰ ਆਉਦਿਆਂ ਵੇਖ ਕੇ ਤੇਜ਼ੀ ਨਾਲ ਟ੍ਰਕ ਵਿੱਚ ਬੈਠ ਗਏ ਅਤੇ ਗੱਡੀ ਭਜਾ ਕੇ ਲੈ ਗਏ। ਉਨ੍ਹਾਂ ਵੱਲੋਂ ਕੁਝ ਹੋਰ ਸਮਾਨ ਜੋ ਟ੍ਰਕ ਤੇ ਲੱਦਣ ਲਈ ਬਾਹਰ ਤਾਂ ਕੱਢ ਲਿਆ ਗਿਆ ਸੀ ਪਰ ਉਹ ਟ੍ਰਕ ਵਿੱਚ ਨਹੀਂ ਲੱਦ ਸਕੇ ਸਨ, ਉੱਥੇ ਹੀ ਰਹਿ ਗਿਆ।ਦੁਕਾਨਦਾਰਾਂ ਨੇ ਟਰੱਕ ਦਾ ਪਿੱਛਾ ਵੀ ਕੀਤਾ ਲੇਕਿਨ ਟਰੱਕ ਦੀ ਸਪੀਡ ਜ਼ਿਆਦਾ ਹੋਣ ਕਰ ਕੇ ਉਨ੍ਹਾਂ ਤਕ ਨਹੀਂ ਪਹੁੰਚ ਸਕੇ। ਹਨੇਰੇ ਅਤੇ ਗੱਡੀਆਂ ਕਾਰਨ ਉੱਡ ਰਹੀ ਮਿੱਟੀ ਦਾ ਫਾਇਦਾ ਚੁੱਕਦੇ ਹੋਏ ਕੁਝ ਸਮੇਂ ਬਾਅਦ ਵੀ ਜ਼ੋਰ ਉਨ੍ਹਾਂ ਦੀ ਅੱਖਾਂ ਤੋਂ ਓਹਲੇ ਹੋ ਗਏ। ਦੁਕਾਨ ਮਾਲਕਾਂ ਨੇ ਦੱਸਿਆ ਕਿ ਕਰੀਬ ਸਾਢੇ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਮੌਕੇ ਤੇ ਪੁੱਜੇ ਥਾਣਾ ਕਾਦੀਆਂ ਦੇ ਐਸਐਚਓ ਸੁਖਰਾਜ ਸਿੰਘ ਨੇ ਕਿਹਾ ਕਿ ਚੋਰ ਇਨ੍ਹਾਂ ਦੇ ਪੁਰਾਣੇ ਗੇਟ ਅਤੇ ਕਬਾੜ ਦਾ ਸਾਮਾਨ ਲੈ ਗਏ ਹਨ ਤੇ ਅਸੀ ਸੀਸੀਟੀਵੀ ਫੁਟੇਜ਼ ਚੈੱਕ ਕਰ ਰਹੇ ਹਾਂ। ਜਲਦ ਹੀ ਚੋਰਾਂ ਨੂੰ ਫਡ਼ ਲਿਆ ਜਾਵੇਗਾ