Punjab
ਤਾਰਾ ਫੀਡ ਦੀ ਫ਼ੈਕਟਰੀ ‘ਚ ਚੋਰਾਂ ਨੇ ਕੀਤਾ ਹੱਥ ਸਾਫ, ਨਗਦੀ ਲੈ ਕੇ ਹੋਏ ਫਰਾਰ
20 ਦਸੰਬਰ 2203: ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਦਿਨੋਂ ਦਿਨ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ । ਨਹੀਂ ਰੁਕਣ ਦਾ ਨਾਮ ਲੈ ਰਹੀਆਂ ਚੋਰੀ ਅਤੇ ਲੁੱਟ ਖੋਹਾ ਦੀਆ ਵਾਰਦਾਤਾਂ ਜਿਸ ਕਾਰਨ ਦਿਨ-ਬ-ਦਿਨ ਚੋਰੀਆਂ, ਖੋਹਾਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਕਈ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਮੋਗਾ ਦੇ ਬੰਦ ਫਾਟਕ ਦੇ ਨਜ਼ਦੀਕ ਤਾਰਾ ਫੀਡ ਫੈਕਟਰੀ ਦੀ ਹੈ। ਫ਼ੈਕਟਰੀ ਵਿੱਚੋਂ ਚੋਰਾਂ ਨੇ ਗਲੇ ਵਿੱਚ ਪਈ ਨਗਦੀ ਚੋਰੀ ਕਰ ਕੇ ਲੈ ਗਏ।ਅਤੇ ਚੋਰੀ ਦੀ ਘਟਨਾ ਫੈਕਟਰੀ ਦੇ ਵਿੱਚ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ। ਇੱਕ ਮੋਟਰ ਸਾਇਕਲ ਵਿੱਚ 4 ਚੋਰ ਆਏ। ਅਤੇ ਪਹਿਲਾਂ ਉਨ੍ਹਾਂ ਨੇ ਫੈਕਟਰੀ ਦੇ ਬਾਹਰ ਵਾਲਾ ਸ਼ਟਰ ਤੋੜਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਟੁਟਿਆ ਬਾਦ ਵਿੱਚ ਊਨਾ ਨੇ ਗ਼ਲੀ ਦੇ ਅੰਦਰ ਵਾਲਾ ਸਟਰ ਤੋੜ ਕੇ ਫੈਕਟਰੀ ਦੇ ਅੰਦਰ ਵੜ ਗਏ।ਬੇਸ਼ੱਕ ਇਹ ਸਾਰੀ ਘਟਨਾ CCTV ਵਿੱਚ ਆ ਗਈ ਹੈ ਪਰ ਫ਼ਿਲਹਾਲ ਚੋਰ ਕਾਬੂ ਤੋਂ ਬਾਹਰ ਹਨ । ਦੁਕਾਨਦਾਰ ਨੇ ਚੋਰੀ ਦੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ CCTV footage ਦੇ ਅਧਾਰ ਤੇ ਜਾਂਚ ਕਰਨ ਵਿੱਚ ਲੱਗ ਗਈ ਹੈ।
ਗੱਲ ਬਾਤ ਕਰਦਿਆਂ ਫੈਕਟਰੀ ਮਾਲਕ ਅਜੇ ਕੁਮਾਰ ਨੇ ਦੱਸਿਆ ਕਿ ਘਟਨਾ ਸਵੇਰੇ 4 ਵਜੇ ਦੀ ਹੈ।ਕਿਹਾ ਕਿ ਚੋਰ ਆਏ ਤਾਂ ਪਹਿਲਾਂ ਊਨਾ ਨੇ ਬਾਹਰ ਵਾਲਾ ਸਟਰ ਤੋੜਣ ਦੀ ਕੋਸ਼ਿਸ ਕੀਤੀ ਜਦੋ ਉਹ ਨਹੀਂ ਟੁਟਿਆ ਤਾਂ ਉਨ੍ਹਾਂ ਨੇ ਦੂਜਾ ਸਟਰ ਤੋੜ ਕੇ ਦਫ਼ਤਰ ਦੇ ਗਲੇ ਵਿੱਚ ਪਏ 7 ਹਜਾਰ ਦੇ ਕਰੀਬ ਨਗਦੀ ਲੈ ਗਏ ਅਤੇ ਭਨ ਤੋੜ ਕਰ ਗਏ ਅਤੇ ਗਲੇ ਤੋੜ ਗਏ। ਚਾਰ ਅਣਪਛਾਤੇ ਨੌਜਵਾਨ ਹਨ ਅਤੇ ਉਨ੍ਹਾਂ ਕੋਲ ਦੋ ਮੋਟਰ ਸਾਈਕਲ ਹਨ ।ਜੋ ਬਿਨਾਂ ਨੰਬਰ ਪਲੇਟ ਦੇ ਹਨ।ਕਿਹਾ ਕਿ ਸਾਨੂੰ ਸਵੇਰੇ ਪਤਾ ਲਗਾ ਕਿ ਸਾਡੀ ਦੁਕਾਨ ਵਿੱਚ ਚੋਰੀ ਹੋਈ ਹੈ।ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਨੇ ਦੁਕਾਨ ਮਾਲਕ ਦੀ ਸ਼ਿਕਾਇਤ ‘ਤੇ ਮੌਕੇ ਤੇ ਪਹੁੰਚ ਕੇ ਸੀ ਸੀ ਟੀਵੀ ਨੂੰ ਆਪਣੇ ਕਬਜੇ ਵਿੱਚ ਲੈਕੇ ਅਗੱਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ|