Connect with us

punjab

ਚਾਰ ਲੱਖ ਤਰਤਾਲੀ ਹਜ਼ਾਰ ਸਮੇਤ ਚੋਰਾਂ ਨੇ ਏਟੀਐੱਮ ਕੀਤਾ ਗਾਇਬ

Published

on

ਗਿੱਦੜਬਾਹਾ :3 ਅਗਸਤ(ਅਸ਼ਪਾਕ ਢੂਡੀ),ਹਲਕਾ ਗਿੱਦੜਬਾਹਾ ਦੇ ਪਿੰਡ ਹੁਸਨਰ ਵਿਖੇ ਦੇਰ ਰਾਤ ਚੋਰਾਂ ਵੱਲੋਂ ਇੱਕ ਏਟੀਐੇਮ ਨੂੰ ਬਣਾਇਆ ਗਿਆ ਨਿਸ਼ਾਨਾ, ਏਟੀਐਮ ਮਸ਼ੀਨ ਨੂੰ ਲੈ ਕੇ ਚੋਰ ਹੋਏ ਰਫੂ ਚੱਕਰ
ਗਿੱਦੜਬਾਹਾ ਦੇ ਨੇੜਲੇ ਪਿੰਡ ਹੁਸਨਰ ਵਿੱਚ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਰਾਤ ਦੇ ਸਮੇਂ ਸੈਂਟਰਲ ਬੈਂਕ ਆਫ ਇੰਡੀਆ ਦਾ ਏਟੀਐੱਮ ਹੀ ਗਾਇਬ ਕਰ ਦਿੱਤਾ ,ਏਟੀਐੱਮ ਵਿੱਚ ਚਾਰ ਲੱਖ ਤਰਤਾਲੀ ਹਜ਼ਾਰ ਰੁਪਏ ਦੀ ਰਾਸ਼ੀ ਮੌਜੂਦ ਸੀ।
ਇਹ ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਵਿੱਚ ਕੈਦ ਇਸ ਤੋਂ ਕੁਝ ਮਹੀਨੇ ਪਹਿਲਾਂ ਵੀ ਲੁਟੇਰਿਆਂ ਵੱਲੋਂ ਇਸ ਏਟੀਐੱਮ ਨੂੰ ਲੁੱਟਣ ਦੀ ਕੀਤੀ ਗਈ ਸੀ ਨਾਕਾਮ ਕੋਸ਼ਿਸ਼,ਪਰ ਉਹ ਕਾਮਯਾਬ ਨਹੀਂ ਹੋਏ ਸਨ ਤੇ ਦੂਜੀ ਵਾਰ ਚੋਰਾਂ ਨੇ ਆਪਣੀ ਬਣਾਈ ਸਕੀਮ ਅਨੁਸਾਰ ਇਸ ਵਾਰਦਾਤ ਨੂੰ ਦਿੱਤਾ ਅੰਜ਼ਾਮ ,ਲੁਟੇਰੇ ਬੀਤੀ ਰਾਤ ਸੈਂਟਰਲ ਬੈਂਕ ਆਫ ਇੰਡੀਆ ਦੇ ਏਟੀਐੱਮ ਨੂੰ ਪੱਟ ਕੇ ਹੀ ਆਪਣੇ ਨਾਲ ਲੈ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਕਰਮਚਾਰੀ ਨਿਖਲ ਨੇ ਦੱਸਿਆ ਕਿ ਏਟੀਐਮ ਵਿੱਚ ਤਿੰਨ ਲੱਖ ਤਰਤਾਲੀ ਹਜ਼ਾਰ ਰੁਪਏ ਕੈਸ਼ ਸਨ ਉਨ੍ਹਾਂ ਦੱਸਿਆ ਕਿ ਪੁਲਿਸ ਇਸ ਮਾਮਲੇ ਬਾਰੇ ਜਾਂਚ ਕਰ ਰਹੀ ਹੈ ਪੂਰੇ ਮਾਮਲੇ ਬਾਰੇ ਜਦੋਂ ਮੌਕੇ ਤੇ ਪਹੁੰਚੇ ਐਸ ਪੀ ਡੀ ਰਾਜਪਾਲ ਸਿੰਘ ਹੁੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਹੁਸਨਰ ਵਿੱਚ ਸੈਂਟਰਲ ਬੈਂਕ ਆਫ ਇੰਡੀਆ ਦੇ ਏਟੀਐੱਮ ਨੂੰ ਕੋਈ ਪੱਟ ਕੇ ਲੈ ਗਿਆ ਅਸੀਂ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਹਾਂ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।ਇਸ ਸਬੰਧੀ ਪਿੰਡ ਵਾਸੀ ਅਤੇ ਸਮਾਜ ਸੇਵੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਰੋਜ਼ਾਨਾ ਦੀ ਤਰ੍ਹਾਂ ਹੀ ਚੋਰੀਆਂ ਹੋ ਰਹੀਆਂ ਹਨ।ਇਸ ਤਰ੍ਹਾਂ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਲੁਟੇਰਿਆਂ ਨੂੰ ਫੜਿਆ ਜਾਵੇ।

Continue Reading
Click to comment

Leave a Reply

Your email address will not be published. Required fields are marked *