Connect with us

Punjab

ਚੋਰਾਂ ਨੇ ਘਰ ਨੂੰ ਲਾਈ ਸੰਨ੍ਹ, 8 ਤੋਲੇ ਸੋਨਾ ਤੇ ਨਗਦੀ ਲੈ ਹੋਏ ਫਰਾਰ

Published

on

ਬਰਨਾਲਾ ਦੇ ਪਿੰਡ ਝੂਲਰ ਦੇ ਵਿੱਚ ਚੋਰਾਂ ਦੇ ਵੱਲੋਂ ਬੀਤੀ ਰਾਤ ਨੂੰ ਇੱਕ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਦੱਸ ਦੇਈਏ ਕਿ ਇੱਥੇ ਚੋਰਾਂ ਨੇ ਇੱਕ ਕਿਸਾਨ ਦੇ ਘਰ ਚ ਅੱਠ ਤੋਲੇ ਸੋਨਾ ਅਤੇ 20 ਹਜ਼ਾਰ ਕੈਸ਼ ਦੇ ਨਾਲ ਨਾਲ ਮਹਿੰਗੇ ਕੱਪੜੇ ਵੀ ਚੋਰੀ ਕਰ ਲੈ ਗਏ। ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਚੋਰਾਂ ਨੇ ਘਰ ਨੂੰ ਪਿਛਲੀ ਦੀਵਾਰ ਤੋਂ ਨਿਸ਼ਾਨਾ ਬਣਾਉਂਦੇ ਹੋਏ। ਪਹਿਲਾਂ ਦੀਵਾਰ ਚ ਸਨ੍ਹ ਲਗਾਈ ਤੇ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਰਿਵਾਰ ਕਮਰੇ ਦੇ ਵਿੱਚ ਗਿਆ ਤਾਂ ਦੇਖਿਆ ਘਰ ਦਾ ਸਾਰਾ ਹੀ ਸਮਾਨ ਖਿਲਰਿਆ ਹੋਇਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਗਹਿਣੇ ਅਤੇ ਨਗਦੀ ਨੂੰ ਚੈੱਕ ਕੀਤਾ ਤਾਂ ਮੌਕੇ ਦੇ ਉੱਤੇ ਉਹਨਾਂ ਨੂੰ ਕੁਝ ਵੀ ਨਾ ਮਿਲਿਆ। ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਹਨ।

ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਆਲੇ ਦੁਆਲੇ ਲੱਗੇ ਸੀਸੀਟੀਵੀ ਨੂੰ ਵੀ ਚੈੱਕ ਕੀਤਾ ਜਾ ਰਿਹਾ। ਫਿੰਗਰ ਪ੍ਰਿੰਟ ਲਏ ਗਏ ਨੇ ਅਤੇ ਡੋਗ ਸਕੁਆਇਡ ਦੀ ਟੀਮਾਂ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ। ਆਲੇ ਦੁਆਲੇ ਤਲਾਸ਼ੀ ਲਈ ਜਾ ਰਹੀ ਹੈ ਤੇ ਜਲਦ ਹੀ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਹਨਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਇਸ ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਪਰੰਤ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜੇਕਰ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਚੋਰੀ ਦੀ ਵਾਰਦਾਤ ਨਾ ਵਾਪਰਦੀ। ਕਿਉਂਕਿ ਚੋਰਾਂ ਦੇ ਵੱਲੋਂ ਘਰ ਦੀ ਕੰਧ ਨੂੰ ਸੰਨ੍ਹ ਲਗਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।