Punjab
ਗੁਰਦਾਸਪੁਰ ‘ਚ ਪਿਸਤੌਲ ਦੀ ਨੋਕ ਤੇ ਮੈਡੀਕਲ ਸਟੋਰ ਮਾਲਕ ਤੋਂ ਲੁਟੇਰਿਆਂ ਲੁਟੇ ਪੈਸੇ

1 ਨਵੰਬਰ 2023: ਗੁਰਦਾਸਪੁਰ ਦੇ ਦੀਨਾਨਗਰ ਅਧੀਨ ਆਉਂਦੇ ਪਿੰਡ ਸੇਖਾ ਵਿਖੇ ਦਿਨ ਦਿਹਾੜੇ ਕਰੀਬ ਦੁਪਹਿਰ ਦੇ 12 ਵਜੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਮੈਡੀਕਲ ਸਟੋਰ ਮਾਲਕ ਤੋਂ ਪਿਸਤੋਲ ਦੀ ਨੋਕ ਤੇ 5 ਹਜ਼ਾਰ ਰੁਪਏ ਲੁੱਟ ਕੇ ਹੋਏ ਫਰਾਰ ਹੋਣ ਦਾ ਮਾਮਲਾ ਸਾਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡੀਕਲ ਸਟੋਰ ਦੇ ਮਾਲਕ ਐਲਵਨ ਮਸੀਹ ਨੇ ਦੱਸਿਆ ਕਿ ਮੈਂ ਹਰ ਰੋਜ਼ ਦੀ ਤਰ੍ਹਾਂ ਆਪਣੇ ਮੈਡੀਕਲ ਸਟੋਰ ਤੇ ਬੈਠਾ ਹੋਇਆ ਸੀ ਦੁਪਹਿਰ ਕਰੀਬ 12ਵਜੇ ਇਕ ਮੋਟਰਸਾਈਕਲ ਤੇ ਸਵਾਰ 2 ਨਕਾਬਪੋਸ਼ ਨੌਜਵਾਨ ਆਏ ਜਿਹਨਾਂ ਚੋ ਇੱਕ ਨੌਜਵਾਨ ਨੇ ਮੋਟਰਸਾਈਕਲ ਤੇ ਬਹਾਰ ਹੀ ਸਵਾਰ ਰਿਹਾ ਤੇ ਦੂਸਰੇ ਨੌਜਵਾਨ ਨੇ ਸਟੋਰ ਦੇ ਅੰਦਰ ਆ ਕੇ ਪਿਸਤੌਲ ਦੀ ਨੋਕ ਤੇ ਮੈਨੂੰ ਕਿਹਾ ਜੋ ਕੁਝ ਹੈ ਬਾਹਾਰ ਕੱਢ ਦਿਉ ਮੇਰੇ ਕੋਲ ਗੱਲੇ ਵਿਚ 5 ਹਜ਼ਾਰ ਰੁਪਏ ਨਗਦੀ ਸੀ ਜਿਨਾਂ ਵੱਲੋਂ ਲੁੱਟ ਕੇ ਉਹ ਮੋਟਰਸਾਈਕਲ ਤੇ ਫਰਾਰ ਹੋ ਗਏ ਇਸ ਸਬੰਧੀ ਦੌਰਾਗਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਉਹ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ |