Connect with us

Punjab

ਗੁਰਦਾਸਪੁਰ ਵਿੱਚ ਚੋਰਾਂ ਨੇ ਮੰਦਿਰ ਨੂੰ ਬਣਾਇਆ ਨਿਸ਼ਾਨਾ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਪੁਲਿਸ ਕੈਮਰੇ ਅੱਗੇ ਬੋਲਣ ਤੋਂ ਕਰ ਰਹੀ ਗੁਰੇਜ਼

Published

on

ਗੁਰਦਾਸਪੁਰ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਚੋਰਾਂ ਵੱਲੋਂ ਹੁਣ ਧਾਰਮਿਕ ਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅੱਜ ਤੜਕਸਾਰ ਗੁਰਦਾਸਪੁਰ ਦੀ ਨਬੀਪੁਰ ਕਾਲੋਨੀ ਵਿਖੇ ਸਥਿਤ ਮਾਤਾ ਚਿੰਤਪੂਰਨੀ ਮੰਦਿਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ ਅਤੇ ਚੋਰ ਮੰਦਿਰ ਦੇ ਦਰਵਾਜ਼ੇ ਤੋਡ਼ ਕੇ ਮੰਦਿਰ ਵਿਚ ਪਈ ਗੋਲਕ ਚੋਰੀ ਕਰ ਲੈ ਗਏ ਚੋਰਾਂ ਦੀ ਇਹ ਕਰਤੂਤ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਅਤੇ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਸ ਕਰਮਚਾਰੀ ਕੈਮਰੇ ਅੱਗੇ ਬੋਲਣ ਤੋਂ ਗੁਰੇਜ਼ ਕਰ ਰਹੇ ਹਨ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਦੀ ਸੇਵਾਦਾਰ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਮੰਦਿਰ ਵਿੱਚ ਪਾਠ ਪੂਜਾ ਕਰਨ ਤੋਂ ਬਾਅਦ ਸ਼ਾਮ ਨੂੰ ਮੰਦਿਰ ਨੂੰ ਬੰਦ ਕਰਕੇ ਆਪਣੇ ਘਰ ਚਲੇ ਗਏ ਜਦੋਂ ਸਵੇਰੇ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਮੰਦਰ ਦੇ ਮੁੱਖ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਮੰਦਰ ਵਿਚ ਪਈ ਗੋਲਕ ਚੋਰੀ ਹੋ ਚੁੱਕੀ ਸੀ ਜਦੋਂ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਦੇਖੇ ਤਾਂ ਪਤਾ ਲੱਗਾ ਕਿ ਚੋਰ ਮੰਦਰ ਵਿਚੋਂ ਗੋਲਕ ਤੋੜ ਕੇ ਲੈ ਗਏ ਹਨ ਇਸ ਸੰਬੰਧੀ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲੀਸ ਦਾ ਕੋਈ ਵੀ ਅਧਿਕਾਰੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਨਹੀਂ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ