Corona Virus
ਲੁਧਿਆਣਾ ‘ਚ ਕਾਨੂੰਗੋ ਦੀ ਹੋਈ ਕੋਰੋਨਾ ਕਾਰਨ ਮੌਤ

ਲੁਧਿਆਣਾ, 17 ਅਪ੍ਰੈਲ : ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਸਿਰਫ ਭਾਰਤ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਆਪਣਾ ਪ੍ਰਕੋਪ ਦਿਖਾਇਆ ਹੈ। ਜਿਸਦੇ ਚਲਦਿਆਂ ਲੁਧਿਆਣਾ ਦੇ DMC ਦੇ ਵਿੱਚ ਕੋਰੋਨਾ ਪੌਜ਼ਿਟਿਵ ਪਾਏ ਗਏ ਕਾਨੂੰਗੋ ਗੁਰਮੇਲ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਵਿਆਕਤੀ ਦੀ ਉਮਰ 58 ਸਾਲਾਂ ਸੀ। ਇੱਥੇ ਦਸਣਯੋਗ ਗੱਲ ਇਹ ਹੈ ਕਿ ਲੁਧਿਆਣਾ ਵਿੱਚ ਇਹ ਤੀਸਰੀ ਮੌਤ ਹੈ।