punjab
ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦੇ ਹੋਰ ਦੇਸ਼ਾ ‘ਚ ਮਾਮਲੇ ਵੱਧਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਰੁੱਖਿਆਂ ਵਧਾਉਣ ਦੇ ਹੁਕਮ
ਕੋਰੋਨਾ ਵਾਇਰਸ ਦੀ ਹਾਲੇ ਦੂਜੀ ਲਹਿਰ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਸੀ ਕਿ ਨਾਲ ਹੀ ਹੁਣ ਕੋਰੋਨਾ ਦੀ ਤੀਜੀ ਲਹਿਰ ਦਾ ਵੀ ਡਰ ਵੱਧ ਗਿਆ ਹੈ। ਕੁਝ ਦੇਸ਼ਾ ‘ਚ ਕੋਰੋਨਾ ਮਹਾਂਮਾਰੀ ਨੇ ਦਸਤਕ ਦੇ ਦਿੱਤੀ ਹੈ। ਇਸ ਲਈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡਾ. ਗਗਨਦੀਪ ਕੰਗ ਦੀ ਅਗਵਾਈ ਵਾਲੇ ਮਾਹਿਰਾਂ ਦੇ ਸਮੂਹ ਨੂੰ ਕੋਰੋਨਾਵਾਇਰਸ ਦੇ ਨਵੇਂ ਰੂਪ ਦੇ ਸੰਦਰਭ ‘ਚ ਵੈਕਸੀਨ ਦੇ ਅਸਰ ਦਾ ਅਧਿਐਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਾਇਰਸ ਦੇ ਮਹੀਨਾਵਾਰ ਬਦਲਦੇ ਸਰੂਪ ‘ਚ ਇਹ ਦੇਖਿਆ ਗਿਆ ਹੈ ਕਿ ਮਾਰਚ ‘ਚ 95 ਫੀਸਦੀ ਸਮੱਸਿਆ ਯੂ.ਕੇ ਵਾਇਰਸ ਦੇ ਰੂਪ ਕਰਕੇ ਸੀ ਤੇ ਅਪ੍ਰੈਲ,2021 ‘ਚ ਡੈਲਟਾ ਵਾਇਰਸ ਵਧਣਾ ਸ਼ੁਰੂ ਹੋਇਆ ਤੇ ਮਈ ਤੱਕ ਇਹ ਹਾਵੀ ਹੋ ਕੇ ਲਗਪਗ 90 ਫੀਸਦੀ ਤੱਕ ਪਹੁੰਚ ਗਿਆ ਹੈ। ਕੋਵਿਡ ਦੀ ਮੀਟਿੰਗ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਚਿੰਤਾ ਦਾ ਵਿਸ਼ਾ ਹੈ ਕਿ ਬਰਾਜੀਲ ਵਾਇਰਸ ਦਾ ਰੂਪ ਅਪ੍ਰੈਲ ‘ਚ ਇਕ ਫੀਸਦੀ ਤੋਂ ਵਧਣਾ ਸ਼ੁਰੂ ਹੋਇਆ ‘ਚ ਜਾਣਕਾਰੀ ਇੱਕਤਰ ਕੀਤੀ ਜਾ ਸਕੇ। ਮੁੱਖ ਸਕੱਤਰ ਵਿਨੀ ਮਹਾਜਨ ਨੇ ਖੁਲਾਸਾ ਕੀਤਾ ਕਿ ਡਾ. ਤਲਵਾੜ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਵਾਇਰਸ ਦੇ ਸੈਂਪਲਿੰਗ ਦੇ ਪ੍ਰਬੰਧਕ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਬਲੈਕ ਫੰਗਸ ਦੇ ਸਾਰੇ ਘੋਖਣ ਦੇ ਹੁਕਮ ਦਿੱਤੇ ਹਨ। ਜਿਸ ਦੇ ਸੂਬੇ ‘ਚ ਇਸ ਵੇਲੇ 441 ਮਾਮਲੇ ਹਨ। ਮੀਟਿੰਗ ਦੌਰਾਨ ਦੱਸਿਆ ਗਿਆ ਹੈ ਕਿ ਇਨ੍ਹਾਂ ‘ਚੋਂ 51 ਦਾ ਇਲਾਜ ਕੀਤਾ ਜਾ ਚੁੱਕਾ ਹੈ ਤੇ 308 ਕੇਸ ਇਲਾਜ ਅਧੀਨ ਹਨ। ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਕੁੱਲ 441 ਕੇਸਾਂ ‘ਚੋਂ 388 ਮਾਮਲੇ ਪੰਜਾਬ ਤੋਂ ਹਨ ਜਦਕਿ ਬਾਕੀ ਮਾਮਲੇ ਦੂਜੇ ਸੂਬਿਆਂ ਤੋਂ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰੇਕ ਪਾਜੇਟਿਵ ਮਰੀਜ਼ ਦੇ ਬਦਲੇ ਕੰਟੈਕਟ ਟੈਸਟਿੰਗ ਲਈ 15 ਵਿਅਕਤੀਆਂ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਆਖਿਆ ਜਦਕਿ ਘਰੇਲੂ ਏਕਾਂਤਵਾਸ ਦੇ ਮਾਮਲਿਆਂ ‘ਚ ਨਿਗਰਾਨੀ ਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜੋਰ ਦਿੱਤਾ। ਮੁੱਖ ਮੰਤਰੀ ਨੇ ਟੈਸਟਿੰਗ ਕਿੱਟਾਂ , ਦਵਾਈਆਂ, ਫਤਿਹ ਕਿੱਟਾਂ ਆਦਿ ਦੀ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਬਣਦੇ ਲਈ ਬਣਦੇ ਕਦਮ ਚੁੱਕਣ ਦਿੰਦਿਆਂ ਕਿਹਾ ਕਿ ਪੇਂਡੂ ਇਲਾਕਿਆਂ ਤੇ ਛੋਟੇ ਕਸਬਿਆਂ ਵਿਚ ਹਰੇਕ ਹੈਲਥ ਐਂਡ ਵੈਲਨੈੱਸ ਸੈਂਟਰ ‘ਚ ਫਤਿਹ ਕਿੱਟਾਂ ਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਇਸ ਦੀ ਸਮੇਂ ਸਿਰ ਉਪੱਲਬਧਤਾ ਨੂੰ ਯਕੀਨੀ ਬਣਾਇਆ ਜਾਵੇ। ਇਸ ਮਹਾਂਮਾਰੀ ਨਾਲ ਨਿਪਟਣ ਵਾਸਤੇ ਲਗਾਤਾਰ ਸੁਧਾਰਾਂ ਲਈ ਭਾਰਤੀ ਤੇ ਕੌਮਤਰੀ ਮਾਹਿਰਾਂ ਨਾਲ ਕੀਤੀ ਡੂੰਘੀ ਵਿਚਾਰ – ਚਰਚਾ ਲਈ ਡਾ.ਕੇ.ਕੇ.ਤਲਵਾੜ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ ਹੈ।