National
ਬਜ਼ੁਰਗ ਦੀਆਂ ਅਸਥੀਆਂ ਤਾਰਨ ਗਏ ਪਰਿਵਾਰ ਨਾਲ ਵਰਤਿਆ ਇਹ ਭਾਣਾ

YAMUNA RIVER : ਹਰਿਆਣਾ ਵਿੱਚ ਉਸ ਸਮੇਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਦਾਦੀ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਗਏ ਪੋਤਰਿਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਇੱਥੇ ਫਰੀਦਾਬਾਦ ਤੋਂ ਇਕ ਪਰਿਵਾਰ ਦੇ 10 ਤੋਂ 12 ਮੈਂਬਰ ਆਪਣੀ ਦਾਦੀ ਦੀਆਂ ਅਸਥੀਆਂ ਤਾਰਨ ਲਈ ਯਮੁਨਾ ਗਏ ਸੀ । ਅਸਥੀਆਂ ਤਾਰਨ ਮਗਰੋਂ ਕੁੱਝ ਨੌਜਵਾਨ ਯਮੁਨਾ ਨਦੀ ਵਿੱਚ ਨਹਾਉਣ ਲੱਗੇ ਤਾਂ ਦੇਖਦਿਆਂ ਹੀ ਦੇਖਦਿਆਂ ਉਹ ਨਦੀ ਵਿੱਚ ਡੁੱਬਣ ਲੱਗੇ। ਉਨ੍ਹਾਂ ਦੀਆਂ ਚੀਕਾਂ ਸੁਣ ਮੌਕੇ ਤੇ ਮੌਜੂਦ ਲੋਕਾਂ ਨੇ ਨਦੀ ਵਿੱਚ ਛਾਲਾਂ ਮਾਰ ਦਿੱਤੀਆਂ ਸਖ਼ਤ ਮਸ਼ੱਕਤ ਮਗਰੋਂ 3 ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ।
ਮੌਕੇ ‘ਤੇ NDRF ਟੀਮ ਪਹੁੰਚੀ..
ਇਸ ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਮੌਕੇ ‘ਤੇ ਪੁਲਿਸ ਤੇ NDRF ਦੀ ਟੀਮ ਪਹੁੰਚੀ| ਉਨ੍ਹਾਂ ਨੇ ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਦਿਤੀ ਗਈ।ਦੱਸਣਯੋਗ ਹੈ ਕਿ ਫਰੀਦਾਬਾਦ ਵਿੱਚ ਬਲਬਗੜ੍ਹ ਦੇ ਛਿਆਸਾ ਪਿੰਡ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ 3 ਨੌਜਵਾਨ ਸਨ, ਜੋ ਦਾਦੀ ਦੀਆਂ ਅਸਥੀਆਂ ਲੈ ਕੇ ਗਏ ਸੀ। ਮ੍ਰਿਤਕ ਦੀ ਪਛਾਣ ਦੀਪਕ ਨਾਂ ਨਾਲ ਹੋਈ ਹੈ ਜੋ 2 ਬੱਚਿਆਂ ਦਾ ਪਿਤਾ ਸੀ।