Punjab
ਪੰਜਾਬ ‘ਚ 5 ਜਨਵਰੀ ਤੋਂ ਟੋਲ ਪਲਾਜ਼ਾ ਤੇ ਹੋਵੇਗਾ ਇਹ ਬਦਲਾਵ, BKU ਏਕਤਾ ਉਗਰਾਹਾਂ ਨੇ ਕੀਤਾ ਐਲਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 5 ਜਨਵਰੀ ਨੂੰ ਪੰਜਾਬ ਦੇ ਸਾਰੇ ਟੋਲ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਸਾਰੇ ਟੋਲ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬੰਦ ਰਹਿਣਗੇ। BKU ਏਕਤਾ ਉਗਰਾਹਾਂ ਨੇ ਇਹ ਫੈਸਲਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੰਗ ਪੱਤਰ ਨਾਲ ਸਹਿਮਤ ਹੁੰਦਿਆਂ ਲਿਆ ਹੈ।
BKU ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ 18 ਟੋਲ 15 ਜਨਵਰੀ ਤੱਕ ਮੁਕਤ ਕੀਤੇ ਜਾ ਚੁੱਕੇ ਹਨ। ਕੇਂਦਰ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਵਾਂਗ ਪੰਜਾਬ ਦੀ ਮਾਨ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਚੁੱਕੀ ਹੈ। ਇਸ ਦੀ ਵੱਡੀ ਮਿਸਾਲ ਜੀਰਾ ਫੈਕਟਰੀ ਤੋਂ ਦਿੱਤੀ ਗਈ। ਜਿਨ੍ਹਾਂ ਮੰਗਾਂ ‘ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਸੰਘਰਸ਼ ਕਰ ਰਹੀ ਹੈ, ਉਨ੍ਹਾਂ ਨੂੰ ਮੰਨਦਿਆਂ ਪੰਜਾਬ ਦੇ ਸਾਰੇ ਟੋਲ ਮੁਫ਼ਤ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਇਹ 18 ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ
ਅੰਮ੍ਰਿਤਸਰ: ਕੱਥੂਨੰਗਲ, ਮਾਨਾਂਵਾਲਾ ਅਤੇ ਅਟਾਰੀ ਟੋਲ ਪਲਾਜ਼ਾ।
ਪਠਾਨਕੋਟ: ਦੀਨਾਨਗਰ ਟੋਲ ਪਲਾਜ਼ਾ।
ਕਪੂਰਥਲਾ: ਢਿਲਵਾਂ ਟੋਲ ਪਲਾਜ਼ਾ।
ਮੋਗਾ: ਬਾਘਾਪੁਰਾਣਾ ਟੋਲ ਪਲਾਜ਼ਾ।
ਤਰਨਤਾਰਨ: USMA, ਮਾਨ ਟੋਲ ਪਲਾਜ਼ਾ।
ਹੁਸ਼ਿਆਰਪੁਰ: ਮੁਕੇਰੀਆਂ, ਚਿਲਾਂਗ, ਚੱਬੇਵਾਲ, ਮਾਨਸਰ ਅਤੇ ਗੱਦੀਵਾਲਾ ਟੋਲ ਪਲਾਜ਼ਾ।
ਫ਼ਿਰੋਜ਼ਪੁਰ: ਗਿੱਦੜਪਿੰਡੀ ਅਤੇ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ।
ਜਲੰਧਰ: ਚੱਕਬਾਹਮੀਆਂ ਟੋਲ ਪਲਾਜ਼ਾ।
ਫਾਜ਼ਿਲਕਾ: ਕਲੰਦਰ ਅਤੇ ਮਾਮੋਜੀ ਟੋਲ ਪਲਾਜ਼ਾ।