Connect with us

Punjab

ਚੰਡੀਗੜ੍ਹ ਤੋਂ ਸ਼ਾਰਜਾਹ ਲਈ ਹੁਣ ਇਹ ਫਲਾਈਟ ਨਹੀਂ ਭਰੇਗੀ ਉਡਾਣ

Published

on

ਚੰਡੀਗੜ੍ਹ 26 ਅਕਤੂਬਰ 2023 : ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ ਹੁਣ ਸਿਰਫ਼ ਨਾਮ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਹੀ ਰਹੇਗਾ। ਫਿਲਹਾਲ ਚੰਡੀਗੜ੍ਹ ਤੋਂ 2 ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਸਨ ਪਰ ਇਸ ਹਫਤੇ ਤੋਂ ਬਾਅਦ ਸਿਰਫ ਇਕ ਹੀ ਅੰਤਰਰਾਸ਼ਟਰੀ ਉਡਾਣ ਚੱਲੇਗੀ। ਏਅਰਲਾਈਨਜ਼ ਕੰਪਨੀ ਏਅਰ ਇੰਡੀਆ ਐਕਸਪ੍ਰੈਸ ਨੇ ਚੰਡੀਗੜ੍ਹ ਤੋਂ ਸ਼ਾਰਜਾਹ ਉਡਾਣ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਏਅਰਲਾਈਨਜ਼ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਆਖਰੀ ਫਲਾਈਟ 27 ਅਕਤੂਬਰ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਡਾਣਾਂ ਬੰਦ ਕਰ ਦਿੱਤੀਆਂ ਜਾਣਗੀਆਂ। ਹਾਲਾਂਕਿ ਏਅਰਲਾਈਨ ਨੇ ਬੰਦ ਹੋਣ ਦਾ ਕਾਰਨ ਨਹੀਂ ਦੱਸਿਆ ਹੈ। ਸੂਤਰਾਂ ਮੁਤਾਬਕ ਏਅਰ ਇੰਡੀਆ ਐਕਸਪ੍ਰੈਸ ਨੇ ਯਾਤਰੀਆਂ ਦੀ ਕਮੀ ਕਾਰਨ ਇਹ ਫੈਸਲਾ ਲਿਆ ਹੈ।

ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਅੰਤਰਰਾਸ਼ਟਰੀ ਉਡਾਣ ਨੂੰ ਰੋਕਿਆ ਜਾ ਚੁੱਕਾ ਹੈ। ਪਹਿਲਾਂ ਏਅਰਪੋਰਟ ਤੋਂ ਬੈਂਕਾਕ ਲਈ ਫਲਾਈਟ ਹੁੰਦੀ ਸੀ, ਪਰ ਕੋਵਿਡ-19 ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਸੀ। ਏਅਰਲਾਈਨਜ਼ ਨੇ ਕਿਹਾ ਸੀ ਕਿ ਸਾਡੇ ਕੋਲ ਯਾਤਰੀਆਂ ਦੀ ਕਮੀ ਹੈ ਅਤੇ ਉਡਾਣ ਦੌਰਾਨ ਜ਼ਿਆਦਾਤਰ ਸੀਟਾਂ ਖਾਲੀ ਰਹਿੰਦੀਆਂ ਹਨ। ਇਸ ਕਾਰਨ ਉਸ ਨੇ ਇਸ ਨੂੰ ਬੰਦ ਕਰ ਦਿੱਤਾ।

ਇਸ ਸਬੰਧੀ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ.ਈ.ਓ. ਰਾਕੇਸ਼ ਰੰਜਨ ਸਹਾਏ ਨੇ ਦੱਸਿਆ ਕਿ ਦਿੱਲੀ ਤੋਂ ਹੋਰ ਸ਼ਹਿਰਾਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਉਡਾਣ ਭਰਨ ਵਾਲੇ ਜਹਾਜ਼ਾਂ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨਜ਼ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਹੁਣ ਸ਼ਾਰਜਾਹ ਲਈ ਉਡਾਣਾਂ ਬੰਦ ਕਰ ਰਹੀ ਹੈ। ਏਅਰਲਾਈਨਜ਼ ਵੱਲੋਂ ਇਸ ਦਾ ਕਾਰਨ ਨਹੀਂ ਦੱਸਿਆ ਗਿਆ ਹੈ।

ਹੁਣ ਦੁਬਈ ਜਾਣ ਲਈ ਸਿਰਫ ਫਲਾਈਟ ਬਚੀ ਹੈ
ਸੀ.ਈ.ਓ. ਰਾਕੇਸ਼ ਰੰਜਨ ਸਹਾਏ ਨੇ ਕਿਹਾ ਕਿ ਸ਼ਾਰਜਾਹ ਲਈ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਬੰਦ ਹੋਣ ਤੋਂ ਬਾਅਦ ਹੁਣ ਇੰਡੀਗੋ ਦੀ ਚੰਡੀਗੜ੍ਹ ਤੋਂ ਦੁਬਈ ਨੂੰ ਜੋੜਨ ਵਾਲੀ ਇਕਲੌਤੀ ਅੰਤਰਰਾਸ਼ਟਰੀ ਉਡਾਣ ਹੋਵੇਗੀ। ਇਹ ਉਡਾਣ ਚੰਡੀਗੜ੍ਹ ਤੋਂ ਦੁਬਈ ਹਫ਼ਤੇ ਦੇ ਸੱਤ ਦਿਨ ਚੱਲਦੀ ਹੈ।