Uncategorized
Cowin portal ‘ਤੇ ਗਰਭਵਤੀ ਔਰਤਾਂ ਇਸ ਤਰ੍ਹਾਂ ਕਰਵਾਉਣ ਰਜਿਸਟ੍ਰੇਸ਼ਨ

ਕੋਰੋਨਾ ਮਹਾਮਾਰੀ ਖਿਲਾਫ਼ ਸਰਕਾਰ ਵੱਲੋਂ ਦੇਸ਼ ਵਿਚ ਵੈਕਸੀਨੇਸ਼ਨ ਦਾ ਯਤਨ ਬੜੀ ਤੇਜ਼ੀ ਨਾਲ ਸਾਕਾਰ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਟੀਕਾਕਰਨ ਸਬੰਧੀ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀਆਂ ਸਿਫਾਰਸ਼ਾਂ ਤੋਂ ਬਾਅਦ ਗਰਭਵਤੀ ਔਰਤਾਂ ਲਈ CoWin Portal ਖੋਲ੍ਹਿਆ ਗਿਆ। ਗਰਭਵਤੀ ਔਰਤਾਂ ਹੁਣ ਸਰਕਾਰ ਦੇ CoWin Portal ਜ਼ਰੀਏ ਵੈਕਸੀਨ ਨਿਯੁਕਤੀ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ। ਇਸ ਦੇ ਲਈ ਉਹ ਆਪਣੇ ਨੇੜਲੇ ਕੋਵਿਡ-19 ਟੀਕਾਕਰਨ ਕੇਂਦਰ ‘ਚ ਵਾਕ-ਇਨ ਲਈ ਵੀ ਯੋਗ ਹਨ। ਹੁਣ ਤਕ ਗਰਭਵਤੀ ਔਰਤਾਂ ਨੂੰ ਛੱਡ ਕੇ ਸਾਰੇ ਗਰੁੱਪ ਕੋਵਿਡ ਟੀਕਾਕਰਨ ਲਈ ਯੋਗ ਸਨ। ਹੁਣ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ‘ਚ ਗਰਭਵਤੀ ਔਰਤਾਂ ਨੂੰ ਵੀ ਇਸ ਮੁਹਿੰਮ ਦਾ ਲਾਭ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਅਸਲ ਵਿਚ ਗਰਭਵਤੀ ਔਰਤਾਂ ਦੀ ਜਾਂਚ ਸਬੰਧੀ ਮਾਹਿਰਾਂ ਦਾ ਮੰਨਣਾ ਹੈ ਕਿ ਗਰਭਵਤੀ ਔਰਤਾਂ ਨੂੰ ਗ਼ੈਰ-ਗਰਭਵਤੀ ਔਰਤਾਂ ਦੇ ਮੁਕਾਬਲੇ ਜ਼ਿਆਦਾ ਖ਼ਤਰਾ ਹੈ। ਜੇਕਰ ਉਹ ਕੋਵਿਡ ਦੀਆਂ ਸ਼ਿਕਾਰ ਹੁੰਦੀਆਂ ਹਨ ਤਾਂ ਗਰਭਵਤੀ ਔਰਤਾਂ ਦਾ ਜਲਦ ਤੋਂ ਜਲਦ ਟੀਕਾਕਰਨ ਕਰਵਾਉਣਾ ਬੇਹੱਦ ਜ਼ਰੂਰੀ ਹੈ। ਮੰਤਰਾਲੇ ਨੇ ਕਿਹਾ ਕਿ ਜਿਹੜੀਆਂ ਗਰਭਵਤੀ ਔਰਤਾਂ ਟੀਕਾਕਰਨ ਕਰਵਾਉਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਨੇੜਲੇ ਸਰਕਾਰੀ ਜਾਂ ਪ੍ਰਾਈਵੇਟ ਟੀਕਾਕਰਨ ਕੇਂਦਰ ਵਿਚ CoWin Portal ‘ਤੇ ਰਜਿਸਟ੍ਰੇਸ਼ਨ ਤੋਂ ਬਾਅਦ ਜਾਂ ਨੇੜਲੇ ਕੇਂਦਰ ‘ਚ ਵਾਕ-ਇਨ ਰਜਿਸਟ੍ਰੇਸ਼ਨ ਰਾਹੀਂ ਦੇਸ਼ ਵਿਚ ਉਪਲਬਧ ਕੋਵਿਡ ਟੀਕਿਆਂ ਦੇ ਨਾਲ ਟੀਕਾ ਲਗਾਇਆ ਜਾ ਸਕਦਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਟੀਕਾਕਰਨ ਦੀ ਸਹੂਲਤ ਪ੍ਰਾਪਤ ਕਰਨ ਲਈ ਨਿਯਮ ਤੇ ਸ਼ਰਤਾਂ ਉਹੀ ਰਹਿਣਗੀਆਂ। ਮਤਲਬ ਇਹ ਕਿ 18 ਸਾਲ ਤੋਂ ਜ਼ਿਆਦਾ ਕਿਸੇ ਵੀ ਗਰਭਵਤੀ ਔਰਤ ਨੂੰ ਇਸ ਦਾ ਲਾਭ ਮਿਲ ਸਕੇਗਾ।
ਆਓ ਜਾਣਦੇ ਹਾਂ ਕਿ ਕਿਵੇਂ ਗਰਭਵਤੀ ਔਰਤਾਂ CoWin Portal ‘ਤੇ ਪੰਜੀਕਰਨ ਕਰਵਾ ਸਕਦੀਆਂ ਹਨ, ਇੱਥੇ ਅਸੀਂ ਸਟੈੱਪ-ਬਾਈ-ਸਟੈੱਪ ਦੱਸ ਰਹੇ ਹਾਂ ਜਿਸ ਨੂੰ ਫਾਲੋ ਕਰਦੇ ਹੋਏ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਸਭ ਤੋਂ ਪਹਿਲਾਂ ਤੁਹਾਨੂੰ CoWin ਪੋਰਟਲ ‘ਤੇ Register/Sign inself ‘ਤੇ ਕਲਿੱਕ ਕਰਨਾ ਪਵੇਗਾ। ਫਿਰ ਤੁਹਾਡਾ ਮੋਬਾਈਲ ਨੰਬਰ ਦਰਜ ਕਰਨਾ ਪਵੇਗਾ। ਹੁਣ ‘Get OTP’ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ 180 ਸੈਕੰਡ ਦੇ ਅੰਦਰ OTP ਦਰਜ ਕਰਨਾ ਪਵੇਗਾ ਤੇ ‘verify’ ‘ਤੇ ਕਲਿੱਕ ਕਰਨਾ ਪਵੇਗਾ। OTP ਵੈਰੀਫਾਈ ਹੋਣ ਤੋਂ ਬਾਅਦ ‘Register for Vaccination’ ਦਾ ਪੇਜ ਦਿਖਾਈ ਦਿੰਦਾ ਹੈ। ਫਿਰ ਤੁਹਾਨੂੰ ਜ਼ਰੂਰੀ ਵੇਰਵੇ ਜਿਵੇਂ ਨਾਂ, ਫੋਟੋ ਆਈਡੀ ਪ੍ਰਮਾਣ ਤੇ ਗਿਣਤੀ, ਉਮਰ ਤੇ ਲਿੰਗ ਦਰਜ ਕਰਨਾ ਪਵੇਗਾ। ਫਿਰ ਤੁਸੀਂ ਹੇਠਾਂ ਸੱਜੇ ਪਾਸਿਓਂ ‘Register’ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ successful registration ‘ਤੇ ਤੁਹਾਨੂੰ ਇਕ confirmation message ਪ੍ਰਾਪਤ ਹੋਵੇਗਾ।