Punjab
ਪੰਜਾਬ ਦਾ ਇਹ ਜ਼ਿਲ੍ਹਾ ਸਭ ਤੋਂ ਗਰਮ, ਆਉਣ ਵਾਲੇ 24 ਘੰਟਿਆਂ ‘ਚ ਅਜਿਹਾ ਹੀ ਰਹੇਗਾ ਮੌਸਮ

ਲੁਧਿਆਣਾ ਮੌਸਮ ਦਾ ਮਿਜਾਜ ਲਗਾਤਾਰ ਖੁਸ਼ਕ ਅਤੇ ਗਰਮ ਮੌਸਮ ਰਹਿਣ ਕਾਰਨ ਗਰਮੀ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਬਠਿੰਡਾ ਦੇ ਲੋਕਾਂ ਨੂੰ ਬੀਤੇ ਦਿਨ ਪੰਜਾਬ ਵਿੱਚ ਸਭ ਤੋਂ ਵੱਧ ਗਰਮੀ ਦਾ ਸਾਹਮਣਾ ਕਰਨਾ ਪਿਆ।
ਇੱਥੇ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਮਾਹਿਰਾਂ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਮੌਸਮ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਪਠਾਨਕੋਟ 38.6, ਗੁਰਦਾਸਪੁਰ 39, ਅੰਮਿ੍ਤਸਰ 40.7, ਫਿਰੋਜ਼ਪੁਰ 42.6, ਫਰੀਦਕੋਟ 42, ਮੋਗਾ 40.2, ਮੁਕਤਸਰ 42.8, ਜਲੰਧਰ 40.2, ਨੂਰਮਹਿਲ 40.8, ਲੁਧਿਆਣਾ 40.1, ਨੂਰਮਹਿਲ 40.8, ਲੁਧਿਆਣਾ 40.1, ਬਰਨਾਲਾ 40.5 , ਪਟਿਆਲਾ 38.7, ਰੂਪਨਗਰ 39 ਡਿਗਰੀ ਸੈਲਸੀਅਸ ਤਾਪਮਾਨ ਰਿਹਾ