Life Style
ਇਸ ਵਾਰ ਹੋਲੀ ਕਰ ਦਏਗੀ ਮਾਲੋ-ਮਾਲ, ਕਰਨੇ ਪੈਣਗੇ ਆਹ ਉਪਾਅ
ਹੋਲੀ ਦਾ ਤਿਉਹਾਰ ਆ ਰਿਹਾ ‘ਤੇ ਦੇਸ਼ ਭਰ ਵਿੱਚ ਖ਼ੁਸ਼ੀ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸਾਰੇ ਭਾਰਤ ਵਾਸੀ ਇੱਕ ਦੂਸਰੇ ਨੂੰ ਰੰਗ ਲਗਾ ਕੇ ਆਪਣੀ ਖੁਸ਼ੀ ‘ਤੇ ਪਿਆਰ ਪ੍ਰਗਟ ਕਰਦੇ ਹਨ। ਰੰਗਾਂ ਦੇ ਇਸ ਤਿਓਹਾਰ ‘ਤੇ ਸਭ ਲੋਕ ਖ਼ੁਸ਼ੀ ਅਤੇ ਗਲੇ ਮਿਲ ਕੇ ਇੱਕ ਦੂਜੇ ਨੂੰ ਰੰਗ ਲਗਾਉਂਦੇ ਹਨ। ਹੋਲੀ ਵੀ ਤੁਹਾਡੀ ਜ਼ਿੰਦਗੀ ਨੂੰ ਹੋਰ ਵਧੀਆ ਬਣਾ ਸਕਦੀ ਹੈ ਤੇ ਦੇਵੀ ਦੇਵਤਿਆਂ ਦਾ ਅਸ਼ੀਰਵਾਦ ਪ੍ਰਾਪਤੀ ਨਾਲ ਤੁਸੀਂ ਕਾਮਯਾਬੀ ਪਾ ਸਕਦੇ ਹੋ। ਜੋਤਿਸ਼ ‘ਚ ਦੱਸੇ ਅਨੁਸਾਰ ਹੋਲੀ ਦੇ ਦਿਨ ਕੁੱਝ ਸਾਧਾਰਨ ਉਪਾਅ ਕਰਨ ਨਾਲ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਮਿਲਦਾ ਹੈ । ਤੁਸੀਂ ਵੀ ਕੁੱਝ ਨੁਕਤੇ ਅਪਣਾ ਸਕਦੇ ਹੋ ਜਿਵੇਂ –
1 -ਘਰ ਵਿੱਚ ਵਾਸਤੂ ਦੋਸ਼ ਦੇ ਪ੍ਰਭਾਵ ਨੂੰ ਘੱਟ ਕਰਨ ਲਈ, ਹੋਲਾਸ਼ਟਕ ਅਤੇ ਹੋਲਿਕਾ ਦਹਿਨ ਦੇ ਵਿਚਕਾਰ, ਆਪਣੇ ਘਰ ਦੇ ਮੁੱਖ ਦਰਵਾਜ਼ੇ ‘ਤੇ ਇੱਕ ਸੁੰਦਰ ਬੰਦਨਵਾਰ ਜਾਂ ਤੋਰਨ ਲਗਾਓ। ਇਸ ਨਾਲ ਵਾਸਤੂ ਦੋਸ਼ ਘੱਟ ਹੋਏਗਾ
2- ਘਰ ਦੇ ਉੱਤਰ ਜਾਂ ਉੱਤਰ-ਪੂਰਬ ਦਿਸ਼ਾ ‘ਚ ਐਕੁਏਰੀਅਮ ਰੱਖੋ। ਇਸ ਦਿਸ਼ਾ ਨੂੰ ਧਨ ਦੇ ਦੇਵਤਾ ਕੁਬੇਰ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਦਿਸ਼ਾ ‘ਚ ਐਕੁਏਰੀਅਮ ਰੱਖਣ ਨਾਲ ਘਰ ‘ਚ ਖ਼ੁਸ਼ਹਾਲੀ ਤੇ ਸ਼ਾਂਤੀ ਵਧਦੀ ਹੈ
3 -ਵਾਸਤੂ ਸ਼ਾਸਤਰ ਵਿੱਚ ਬਾਂਸ ਦੇ ਪੌਦੇ ਨੂੰ ਮਹੱਤਵਪੂਰਨ ਦੱਸਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਬਾਂਸ ਦਾ ਬੂਟਾ ਹੋਵੇ, ਉੱਥੇ ਨਕਾਰਾਤਮਿਕ ਊਰਜਾ ਖ਼ਤਮ ਹੋ ਜਾਂਦੀ ਹੈ। ਇਸ ਲਈ ਹੋਲੀ ਤੋਂ ਪਹਿਲਾਂ ਆਪਣੇ ਘਰ ਵਿੱਚ ਬਾਂਸ ਦਾ ਬੂਟਾ ਲਿਆਓ। ਇਸ ਪੌਦੇ ਦੇ ਸਕਾਰਾਤਮਿਕ ਪ੍ਰਭਾਵ ਨਾਲ ਘਰ ਵਿੱਚ ਮੌਜੂਦ ਮੈਂਬਰਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
4 -ਘਰ ਵਿੱਚ ਕ੍ਰਿਸਟਲ ਕੱਛੂਆ ਲਿਆਉਣ ਨਾਲ ਸਕਾਰਾਤਮਿਕ ਊਰਜਾ ਦਾ ਪ੍ਰਭਾਵ ਵਧਦਾ ਹੈ। ਆਰਥਿਕ ਤਰੱਕੀ ਹੁੰਦੀ ਹੈ ਅਤੇ ਤੁਹਾਨੂੰ ਅਚਾਨਕ ਮੁਨਾਫ਼ਾ ਹੋਣ ਦਾ ਯੋਗ ਬਣਨ ਲਗਦਾ ਹੈ, ਇਸ ਲਈ ਹੋਲੀ ਤੋਂ ਪਹਿਲਾਂ, ਘਰ ਵਿੱਚ ਕ੍ਰਿਸਟਲ ਕੱਛੂਆ ਜ਼ਰੂਰ ਲਿਆ ਕੇ ਰੱਖੋ।
ਇਹ ਕੁਝ ਉਪਾਅ ਕਰਨ ਨਾਲ ਹੋਲੀ ਦੇ ਰੰਗ ਤੁਹਾਡੀ ਜ਼ਿੰਦਗੀ ‘ਚ ਵੀ ਰੰਗ ਭਰ ਦੇਣਗੇ, ਤੇ ਕਾਮਯਾਬੀਆਂ ਮਿਲਣਗੀਆਂ।