Corona Virus
ਤਿੰਨ ਬਜ਼ੁਰਗ ਮਹਿਲਾਵਾਂ ਨੇ ਦਿੱਤੀ ਕੋਰੋਨਾ ਨੂੰ ਮਾਤ

ਮੋਹਾਲੀ, ਆਸ਼ੂ ਅਨੇਜਾ, 6 ਅਪ੍ਰੈਲ : ਮੋਹਾਲੀ ਦੀ 81 ਸਾਲਾਂ ਕੁਲਵੰਤ ਕੌਰ ਨੇ ਕੋਰੋਨਾ ਨੂੰ ਹਰਾ ਜਿੱਤੀ ਜਿੰਦਗੀ ਦੀ ਜੰਗ ਕੁਲਵੰਤ ਕੌਰ ਨੂੰ ਉਸ ਦੀ ਕਿਰਾਏਦਾਰ ਰੰਜਨਾ ਤੋਂ 23 ਮਾਰਚ ਨੂੰ ਕੋਰੋਨਾ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਸੀ ਅਤੇ ਉਹ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਸੀ ਪਰ ਹੁਣ ਉਸਦੀ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ ।ਹਾਲਾਂਕਿ ਕੁਲਵੰਤ ਕੌਰ ਨੂੰ 14 ਦਿਨ ਲਈ ਇਕਾਂਤਵਾਸ ਰਹਿਣਾ ਪਵੇਗਾ ਕਿਉਂਕਿ ਜੇਕਰ ਕੋਈ ਵੀ ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੁੰਦਾ ਹੈ ਤਾਂ ਉਸਨੂੰ 14 ਦਿਨ ਲਈ ਇਕੱਲੇ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਸਮੇਂ ਦੌਰਾਨ ਸਾਡੇ ਸਰੀਰ ਵਿੱਚ ਮੌਜੂਦ ਕੋਰੋਨਾ ਵਿਸ਼ਾਣੂ ਦੇ ਮੁੜ ਐਕਟਿਵ ਹੋਣ ਦੀ ਹਲਕੀ ਸੰਭਾਵਨਾ ਰਹਿੰਦੀ ਹੈ ਜਿਸਦੇ ਚਲਦੇ ਸਾਵਧਾਨੀ ਵਰਤੀ ਜਾਂਦੀ ਹੈ।
ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਕੋਰੋਨਾ ਵਾਇਰਸ ਨਾਲ ਪਾਜ਼ਿਟਿਵ ਦੋ ਭੈਣਾਂ ਗੁਰਦੇਵ ਕੌਰ 67 ਸਾਲਾਂ ਅਤੇ ਰੇਸ਼ਮ ਕੌਰ 74 ਸਾਲਾਂ ਨੂੰ ਵੀ ਅੱਜ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਕਿਉਂਕਿ ਇਹਨਾਂ ਦੋਨਾਂ ਦੀ ਵੀ ਕੋਰੋਨਾ ਵਾਇਰਸ ਦੀ ਰਿਪੋਰਟ ਬੀਤੇ ਦਿਨੀਂ ਨੈਗਟਿਵ ਆ ਗਈ ਸੀ।ਇੱਥੇ ਦੱਸਣਾ ਬਣਦਾ ਹੈ ਕਿ ਇਹ ਦੋਨੋ ਭੈਣਾਂ ਇੰਗਲੈਂਡ ਤੋਂ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਵਿਖੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਈਆਂ ਸਨ ਪਰ ਇੱਥੇ ਇਹਨਾਂ ਦੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਿਲ ਹੋਣਾ ਪਿਆ ਜਾਣਕਾਰੀ ਲਈ ਦਸ ਦੇਈਏ ਗੁਰਦੇਵ ਕੌਰ 67 ਸਾਲਾਂ ਦੇ ਤੌਰ ਤੇ ਹੀ ਮੋਹਾਲੀ ਵਿਖੇ ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ।ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਇਨ੍ਹਾਂ ਦੋਨਾਂ ਭੈਣਾਂ ਉਪਰ ਪੁਲਿਸ ਅਤੇ ਸਿਹਤ ਵਿਭਾਗ ਨਾਲ ਬਤਮੀਜ਼ੀ ਕਰਨ ਤਹਿਤ ਮਾਮਲਾ ਵੀ ਦਰਜ਼ ਕੀਤਾ ਗਿਆ ਹੈ।ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੂੰ ਪੁਲਿਸ ਵੱਲੋਂ ਇਕਾਂਤਵਾਸ ਦਾ ਸਮਾਂ ਪੁਰਾ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਵੇਗਾ ਜਾ ਮਾਮਲਾ ਵਾਪਿਸ ਲਿਆ ਜਾਵੇਗਾ।