India
ਐਂਬੂਲੈਂਸ ਤੇ ਟਰੱਕ ਵਿਚਕਾਰ ਵੱਡਾ ਹਾਦਸਾ ਵਾਪਰਿਆ

02 ਮਾਰਚ : ਜ਼ੀਰਕਪੁਰ ‘ਚ ਵੱਡਾ ਹਾਦਸਾ ਵਾਪਰ ਗਿਆ ਹੈ। ਮਰੀਜ਼ ਨੂੰ ਹਸਪਤਾਲ ਲਿਜਾ ਰਹੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਐਂਬੂਲੈਂਸ ਤੇ ਟਰੱਕ ਵਿਚਕਾਰ ਹੋਇਆ ਹੈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਐਂਬੂਲੈਂਸ ‘ਚ ਮਰੀਜ਼ ਸਣੇ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈ। ਦੱਸ ਦਈਏ ਕਿ ਹਾਰਟ ਅਟੈਕ ਦੇ ਮਰੀਜ਼ ਨੂੰ ਐਂਬੂਲੈਂਸ ‘ਚ ਹਸਪਤਾਲ ਲਿਜਾਇਆ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਵਾਲੇ ਅੰਬਾਲਾ ਹਸਪਤਾਲ ਤੋਂ ਅਮਿਤ ਮੁਕੇਸ਼ ਨਾਂਅ ਦੇ ਵਿਅਕਤੀ ਨੂੰ ਐਂਬੂਲੈਂਸ ਵਿੱਚ ਇਲਾਜ ਲਈ ਪੀਜੀਆਈ ਲੈ ਕੇ ਜਾ ਰਹੇ ਸਨ। ਇਸ ਸੜਕ ਹਾਦਸੇ ਵਿੱਚ ਮੁਕੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਸ ਹਾਦਸੇ ਵਿੱਚ ਜ਼ਖਮੀ ਡਰਾਈਵਰ, ਮ੍ਰਿਤਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੈਕਟਰ -32 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਪਾਲਾ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਹੈ। ਪੁਲਿਸ ਨੇ ਦੱਸਿਆ ਕਿ ਸੜਕ ਹਾਦਸਾ ਇਕ ਐਂਬੂਲੈਂਸ ਅਤੇ ਦੁੱਧ ਦੀ ਸਪਲਾਈ ਕਰਨ ਵਾਲੇ ਇੱਕ ਟਰੱਕ ਨਾਲ ਹੋਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਦਿੱਤੀ ਹੈ।