International
ਕੈਨੇਡਾ ‘ਚ ਲੜਕੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਾਉਣ ਵਾਲੇ 3 ਨੌਜਵਾਨ ਗ੍ਰਿਫਤਾਰ

ਕੈਨੇਡਾ : ਕੈਨੇਡਾ ਦੇ ਓਨਟਾਰੀਓ ਦੇ ਸ਼ਹਿਰ ਬਰੈਂਪਟਨ ਦੀ ਪੀਲ ਰੀਜ਼ਨਲ ਪੁਲਿਸ ਨੇ ਇੱਕ ਨਾਬਾਲਗ ਲੜਕੀ ਨੂੰ ਜ਼ਬਰਦਸਤੀ ਦੇਹ ਵਪਾਰ ਦੇ ਧੰਦੇ ਵਿੱਚ ਧੱਕਣ ਦੇ ਦੋਸ਼ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਦਿਨ ਪੀਲ ਪੁਲਿਸ ਨੇ ਬੋਵੇਡ ਅਤੇ ਕ੍ਰੈਡਿਟ ਵਿਊ ਰੋਡ ‘ਤੇ ਛਾਪਾ ਮਾਰਿਆ ਅਤੇ ਇੱਕ ਨਾਬਾਲਗ ਲੜਕੀ ਨੂੰ ਇੱਕ ਘਰ ਤੋਂ ਉਨ੍ਹਾਂ ਦੇ ਚੁੰਗਲ ਵਿੱਚੋਂ ਛੁਡਵਾਇਆ। ਪੁਲਿਸ ਦਾ ਕਹਿਣਾ ਹੈ ਕਿ ਕੁਝ ਹੋਰ ਪੀੜਤ ਵੀ ਅੱਗੇ ਆ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਤਰਫੋਂ ਨਾਬਾਲਗ ਲੜਕੀ ‘ਤੇ ਵੀ ਹਮਲਾ ਕੀਤਾ ਗਿਆ ਸੀ। ਲੜਕੀ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ (23), ਹਰਕੁਵਰ ਸਿੰਘ (22) ਅਤੇ ਸੁਖਮਨਪ੍ਰੀਤ ਸਿੰਘ (23) ਵਜੋਂ ਹੋਈ ਹੈ। ਇਹ ਤਿੰਨੇ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਏ ਹਨ। ਪੁਲਿਸ ਵੱਲੋਂ ਇਸ ਮਾਮਲੇ ਦੇ ਚੌਥੇ ਦੋਸ਼ੀ ਦੀ ਭਾਲ ਜਾਰੀ ਹੈ।