India
ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ

ਫਤਹਿਗੜ੍ਹ ਸਾਹਿਬ, 26 ਮਈ( ਰਣਯੋਧ ਸਿੰਘ): ਸਰਹਿੰਦ ਦੇ ਪੁਰਾਣੇ ਫਲਾਈ ਓਵਰ ਰੋਡ ‘ਤੇ ਸ਼ਾਮ ਨੂੰ ਇਕ ਕਾਰ ਅਤੇ ਤੇਲ ਟੈਂਕਰ ਦੀ ਸਿੱਧੀ ਟੱਕਰ ‘ਚ ਤਿੰਨ ਕਾਰ ਸਵਾਰ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਸਰਹਿੰਦ ਦੇ ਉੱਜਵਲ ਸੂਦ (22), ਪਿੰਡ ਖਰੌੜਾ ਦੇ ਸੁਖਚੈਨ ਸਿੰਘ (20) ਅਤੇ ਪਿੰਡ ਨਲੀਨਾ ਦੇ ਅਮਿਤੋਜ ਸਿੰਘ (21) ਵਜੋਂ ਹੋਈ ਹੈ।

ਮੌਕੇ ‘ਤੇ ਮਿਲੀ ਜਾਣਕਾਰੀ ਮੁਤਾਬਕ ਉਕਤ ਤਿੰਨੋਂ ਨੌਜਵਾਨ ਕਾਰ ‘ਚ ਸਰਹਿੰਦ ਤੋਂ ਫਲਾਈ ਓਵਰ ‘ਤੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਤੇਲ ਟੈਂਕਰ ਨਾਲ ਜਾ ਟਕਰਾਇਆ। ਕਾਰ ਸਵਾਰ ਤਿੰਨਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਕੈਂਟਰ ਚਾਲਕ ਮੌਕੇ ‘ਤੇ ਫਰਾਰ ਹੋ ਗਿਆ।

ਇਸ ਮੌਕੇ ਸਰਹਿੰਦ ਪੁਲਿਸ ਮੰਡੀ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਾਰ ਅਤੇ ਕੈਂਟਰ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਤੇ ਫਰਾਰ ਹੋਏ ਕੈਂਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।