Connect with us

News

ਚੀਨ ਨਾਲ ਸਬੰਧ ਤੋੜਨ ਤੋਂ ਬਾਅਦ ਟਿਕਟਾਕ ਨੇ ਲਿਆ ਵੱਡਾ ਫੈਸਲਾ

Published

on

  • ਲੰਡਨ ‘ਚ ਹੈੱਡਕੁਆਰਟਰ ਬਣਾ ਸਕਦਾ ਹੈ ਟਿਕਟਾਕ
  • ਚੀਨ ਨਾਲ ਸਬੰਧ ਤੋੜਨ ਤੋਂ ਬਾਅਦ ਟਿਕਟਾਕ ਨੇ ਲਿਆ ਫੈਸਲਾ
  • ਟਿਕਟਾਕ ਦੀ ਬ੍ਰਿਟੇਨ ਸਰਕਾਰ ਨਾਲ ਗੱਲਬਾਤ ਜਾਰੀ

20 ਜੁਲਾਈ: ਮੰਨੋਰੰਜਨ ਦੀ ਸਭ ਤੋਂ ਮਸ਼ਹੂਰ ਅਤੇ ਮਨਪਸੰਦ ਵੀਡੀਓ ਐਪ ਟਿਕਟਾਕ ਚੀਨ ਨਾਲ ਸਬੰਧ ਤੋੜਨ ਦੇ ਲਈ ਲੰਦਨ ‘ਚ ਆਪਣਾ ਹੈੱਡਕੁਆਰਟਰ ਬਣਾ ਸਕਦਾ ਹੈ। ਇੱਕ ਰਿਪੋਰਟ ਅਨੁਸਾਰ ਇਸ ਸੰਬੰਧ ਵਿਚ ਟਿਕਟਾਕ ਵੱਲੋਂ ਬ੍ਰਿਟੇਨ ਦੀ ਸਰਕਾਰ ਨਾਲ ਗੱਲਬਾਤ ਜਾਰੀ ਹੈ। ਰਾਇਟਰਜ਼ ਦੀ ਇਕ ਰਿਪੋਰਟ ਦੇ ਅਨੁਸਾਰ ਟਿਕਟਾਕ ਚੀਨ ਨਾਲ ਸਬੰਧ ਤੋੜਨ ਲਈ ਇਹ ਕਦਮ ਚੁੱਕ ਰਿਹਾ ਹੈ। ਦਰਅਸਲ ਚੀਨ ਨਾਲ ਸਬੰਧ ਹੋਣ ਕਾਰਨ ਟਿਕਟਾਕ ਨੂੰ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਦੇ ਅਨੁਸਾਰ ਟਿਕਟਾਕ ਨਵਾਂ ਹੈਡਕੁਆਰਟਰ ਬਣਾਉਣ ਲਈ ਲੰਦਨ ਸਮੇਤ ਹੋਰ ਸ਼ਹਿਰਾਂ ਦੇ ਨਾਮ ‘ਤੇ ਵੀ ਵਿਚਾਰ ਕਰ ਰਿਹਾ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਸ਼ਹਿਰ ਦੇ ਨਾਮ ‘ਤੇ ਕੋਈ ਅੰਤਮ ਫੈਸਲਾ ਨਹੀਂ ਹੋਇਆ ਹੈ।