Punjab
ਦੇਖੋ ਦੀਵਾਲੀ,ਗੁਰਪੂਰਬ ਅਤੇ ਕ੍ਰਿਸਮਿਸ ‘ਤੇ ਪਟਾਕੇ ਚਲਾਉਣ ਦਾ ਸਮਾਂ
ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਲਈ ਦਿੱਤਾ ਸਮਾਂ ,ਗ੍ਰੀਨ ਪਟਾਕੇ ਚਲਾਉਣ ਦੀ ਦਿੱਤੀ ਹਦਾਇਤ

ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਲਈ ਦਿੱਤਾ ਸਮਾਂ
ਗੁਰਪੂਰਬ ‘ਤੇ ਦਿਨ-ਰਾਤ ਪਟਾਕੇ ਚਲਾਉਣ ਦਾ ਵੱਖਰਾ ਸਮਾਂ
ਗ੍ਰੀਨ ਪਟਾਕੇ ਚਲਾਉਣ ਦੀ ਦਿੱਤੀ ਹਦਾਇਤ
ਡੀਜੀਪੀ ਪੰਜਾਬ ਨੂੰ ਸਖਤੀ ਨਾਲ ਪੇਸ਼ ਆਉਣ ਲਈ ਕਿਹਾ
10 ਨਵੰਬਰ : ਦੀਵਾਲੀ ਰੋਸ਼ਨੀ ਦਾ ਪ੍ਰਤੀਕ ਅਤੇ ਪਵਿੱਤਰ ਤਿਉਹਾਰ ਹੈ,ਪੰਜਾਬ ਵਿੱਚ ਵੀ ਇਹ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ,ਸ੍ਰੀ ਹਰਿਮੰਦਰ ਸਾਹਿਬ ਵੀ ਦੀਵਾਲੀ ਵਾਲੇ ਦਿਨ ਖੂਬ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਪਰ ਇਸ ਦੀਵਾਲੀ ਪੰਜਾਬ ਸਰਕਾਰ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ,ਪੰਜਾਬ ਵਾਸੀਆਂ ਨੂੰ ਪਟਾਕੇ ਚਲਾਉਣ ਦਾ ਇੱਕ ਸਮਾਂ ਦਿੱਤਾ ਹੈ।
ਦੀਵਾਲੀ ਵਾਲੇ ਦਿਨ ਯਾਨੀ 14 ਨਵੰਬਰ ਨੂੰ ਰਾਤੀ 8 ਵਜੇ ਤੋਂ 10 ਵਜੇ ਤੱਕ ਸਰਕਾਰ ਵੱਲੋਂ ਪਟਾਕੇ ਚਲਾਉਣ ਦਾ ਸਮਾਂ ਦਿੱਤਾ ਗਿਆ ਹੈ ਨਾਲ ਹੀ ਇਹ ਕਿਹਾ ਗਿਆ ਕਿ ਤੁਸੀਂ ਸਿਰਫ ਗ੍ਰੀਨ ਪਟਾਕੇ ਹੀ ਚਲਾ ਸਕਦੇ ਹੋ। ਜੇ ਪੰਜਾਬ ਦੀ ਮੰਡੀ ਗੋਬਿੰਦਗੜ੍ਹ ਦੀ ਗੱਲ ਕਰੀਏ ਤਾਂ ਮੰਡੀ ਗੋਬਿੰਦਗੜ੍ਹ ‘ਚ ਪੂਰੀ ਤਰ੍ਹਾਂ ਪਟਾਕਿਆਂ ਤੇ ਰੋਕ ਲਗਾਈ ਗਈ ਹੈ। ਚੰਡੀਗੜ੍ਹ ਵਿੱਚ ਵੀ ਪਟਾਕੇ ਚਲਾਉਣ,ਵੇਚਣ ਅਤੇ ਖਰੀਦਣ ਤੇ ਰੋਕ ਹੈ।
ਗੁਰਪੂਰਬ ਵਾਲੇ ਦਿਨ ਯਾਨੀ 30 ਨਵੰਬਰ ਨੂੰ ਵੀ ਪਟਾਕੇ ਚਲਾਉਣ ਲਈ ਸਮਾਂ ਨਿਯਮਤ ਕੀਤਾ ਗਿਆ ਹੈ,ਇਸ ਦਿਨ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਦਿੱਤਾ ਹੈ।
ਕੋਰੋਨਾ ਮਹਾਂਮਾਰੀ ਦੇ ਕਾਰਨ ਵੀ ਅਜਿਹੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਪਟਾਕਿਆਂ ਦੇ ਪ੍ਰਦੂਸ਼ਣ ਕਾਰਨ ਕੋਰੋਨਾ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਦਿੱਕਤ ਨਾ ਹੋਵੇ,ਇਸ ਤਰ੍ਹਾਂ ਦੇ ਪ੍ਰਦੂਸ਼ਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਵੀ ਆਉਂਦੀ ਹੈ।
ਪੰਜਾਬ ਸਰਕਾਰ ਨੇ ਕ੍ਰਿਸਮਿਸ ਵਾਲੇ ਦਿਨ ਵੀ ਪਟਾਕੇ ਚਲਾਉਣ ਦਾ ਸਮਾਂ ਤਹਿ ਕੀਤਾ ਹੈ। ਇਸ ਦਿਨ ਰਾਤ 11 ਵਜੇ ਤੋਂ 12:30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਦਿੱਤਾ ਹੈ। ਇਸਦੇ ਨਾਲ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਇਸ ਮਾਮਲੇ ‘ਚ ਸਖ਼ਤੀ ਨਾਲ ਪੇਸ਼ ਆਉਣ ਲਈ ਵੀ ਕਿਹਾ ਹੈ।
Continue Reading