Connect with us

Punjab

ਧਰਤ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਭਰ ਚ 12 ਲੱਖ ਹੈਕਟੇਅਰ ਝੋਨੇ ਦੀ ਸਿੱਧੀ ਬਿਜਾਈ ਕਰਨ ਟੀਚਾ ਮਿਥਿਆ ਹੈ ,ਖੇਤੀਬਾੜੀ ਡਾਇਰੈਕਟਰ

Published

on

ਪੰਜਾਬ ਭਰ ਦੇ ਜਿਲਿਆ ਦੇ ਵੱਖ ਵੱਖ ਬਲਾਕਾਂ ਚ ਪਹੁਚ ਕਰ ਪੰਜਾਬ ਦੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਧਰਤ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਅਪਨਾਉਣ। ਇਸੇ ਦੇ ਤਹਿਤ ਅੱਜ ਗੁਰਦਾਸਪੁਰ ਦੇ ਪਿੰਡ ਰਵਾਲ ਖੁਰਦ,ਫਤਿਹਗੜ੍ਹ ਚੂੜੀਆਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੇ ਸਬੰਧ ਵਿਚ ਕਿਸਾਨਾਂ ਲਈ ਇਕ ਸੈਮੀਨਾਰ ਅਤੇ ਸਿੱਖਲਾਈ ਕੈੰਪ ਲਗਾਇਆ ਗਿਆ ਜਿਸ ਚ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ,ਡੀਸੀ ਗੁਰਦਾਸਪੁਰ , ਖੇਤੀ ਮਾਹਿਰਾਂ ਅਤੇ ਹੋਰਨਾਂ ਅਧਕਾਰੀਆਂ ਵਲੋਂ ਕਿਸਾਨਾਂ ਨਾਲ ਵਿਚਾਰ ਚਰਚਾ ਕੀਤੀ ਗਈ | 

ਪੰਜਾਬ ਖੇਤੀਬਾੜੀ ਡਾਇਰੈਕਟਰ ਡਾ ਗੁਰਵਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਵਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਲਗਾਏ ਜਾਗਰੂਕਤਾ ਕੈਂਪ ਚ ਕਿਸਾਨਾਂ ਨਾਲ ਹਰ ਪੱਖ ਤੋਂ ਗੱਲਬਾਤ ਕੀਤੀ ਗਈ। ਉਥੇ ਹੀ ਪੰਜਾਬ ਖੇਤੀਬਾੜੀ ਡਾਇਰੈਕਟਰ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਉਹਨਾਂ ਦਾ ਮੁਖ ਮਕਸਦ ਹੈ ਕਿ ਜੋ ਪੰਜਾਬ ਚ ਦਿਨ ਬ ਦਿਨ ਧਰਤ ਹੇਠਲੇ ਪਾਣੀ ਘੱਟ ਰਿਹਾ ਹੈ

ਉਸਨੂੰ ਬਚਾਉਣਾ ਅਤੇ ਇਸ ਲਈ ਉਹਨਾਂ ਦੇ ਵਿਭਾਗ ਵਲੋਂ ਹਰ ਪਿੰਡ ਪਿੰਡ ਤਕ ਪਹੁਚ ਕੀਤੀ ਜਾ ਰਹੀ ਹੈ ਅਤੇ ਇਹ ਕੋਸ਼ਿਸ਼ ਹੈ ਕਿ ਝੋਨੇ ਦੀ ਰਵਾਇਤੀ ਖੇਤੀ ਹੇਠ ਜੋ ਪੰਜਾਬ ਦਾ ਵੱਡਾ ਰਕਬਾ ਹੈ ਉਸ ਨੂੰ ਘੱਟ ਕਰ ਜਾ ਤਾ ਦੂਸਰਿਆਂ ਕਿਸਮਾਂ ਵੱਲ ਬਦਲ ਕੀਤਾ ਜਾਵੇ ਮੂੰਗੀ ਦੀ ਬਿਜਾਈ ਲਈ ਕਿਸਾਨ ਨੂੰ ਪ੍ਰੇਰਿਤ ਕੀਤਾ ਜਾਵੇ ਅਤੇ ਉਹਨਾਂ ਦੇ ਵਿਭਾਗ ਅਤੇ ਸਰਕਾਰ ਇਹ ਮਕਸਦ ਨਾਲ ਪ੍ਰਚਾਰ ਕਰ ਰਹੀ ਹੈ ਕਿ ਪੰਜਾਬ ਭਰ ਚ 12 ਲੱਖ ਹੈਕਟੇਅਰ ਝੋਨੇ ਦੀ ਸਿੱਧੀ ਬਿਜਾਈ ਦਾ ਜੋ ਟੀਚਾ ਮਿਥਿਆ ਹੈ ਉਸਨੂੰ ਪੂਰਾ ਕੀਤਾ ਜਾਵੇ | 

ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ ਦਾ ਕਹਿਣਾ ਸੀ ਕਿ ਉਹ ਜਿਲਾ ਭਰ ਦੇ ਵੱਖ ਵੱਖ ਪਿੰਡਾਂ ਚ ਜਾ ਕੇ ਕਿਸਾਨਾਂ ਨੂੰ ਪਾਣੀ ਦੀ ਬਚਤ ਕਰਨ ਲਈ ਪ੍ਰੇਰਤ ਕਰ ਰਹੇ ਹਨ। ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।