Punjab
ਅੱਜ ਹੈ ਕੌਮੀ ਬਾਲੜੀ ਦਿਵਸ, ਜਾਣੋ ਕੀ ਹੈ ਇਸ ਦਾ ਇਤਿਹਾਸ ?
NATIONAL GIRL CHILD DAY : ਕੌਮੀ ਬਾਲੜੀ ਦਿਵਸ ਭਾਰਤ ਵਿੱਚ ਹਰ ਸਾਲ 24 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਮਾਜ ਵਿੱਚ ਲੜਕੀਆਂ ਦੇ ਅਧਿਕਾਰਾਂ, ਉਨ੍ਹਾਂ ਦੀ ਸਿੱਖਿਆ, ਸਿਹਤ ਅਤੇ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਗਰਲਜ਼ ਡੇ ਮਨਾਉਣ ਦੀ ਲੋੜ ਕਦੋਂ ਤੇ ਕਿਉਂ ਮਹਿਸੂਸ ਹੋਈ ਅਤੇ ਇਹ ਵੀ ਜਾਣੋ ਕਿ ਭਾਰਤ ਵਿੱਚ ਪਹਿਲੀ ਵਾਰ ਨੈਸ਼ਨਲ ਗਰਲ ਚਾਈਲਡ ਡੇ ਕਦੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ।
ਕੌਮੀ ਬਾਲੜੀ ਦਿਵਸ ਹਰ ਸਾਲ 24 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਾ ਇੱਕ ਖਾਸ ਕਾਰਨ ਇਹ ਹੈ ਕਿ ਇਹ ਦਿਨ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਜੁੜਿਆ ਹੋਇਆ ਹੈ। ਦਸ ਦਈਏ ਕਿ ਇੰਦਰਾ ਗਾਂਧੀ ਨੇ 24 ਜਨਵਰੀ 1966 ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸੇ ਲਈ 24 ਜਨਵਰੀ ਦਾ ਦਿਨ ਦੇਸ਼ ਦੀ ਧੀਆਂ ਲਈ ਹਰ ਸਾਲ ਇਸ ਸਰਵਉੱਚ ਮੁਕਾਮ ‘ਤੇ ਪੁੱਜਣ ਦੀ ਪ੍ਰਾਪਤੀ ਨੂੰ ਯਾਦ ਕਰਨ ਅਤੇ ਔਰਤਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਨ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਮਹੱਤਵਪੂਰਨ ਮੰਨਿਆ ਜਾਂਦਾ ਸੀ।
ਦਸ ਦਈਏ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 2008 ‘ਚ ਹੋਈ ਸੀ। ਇਸ ਦਿਨ ਨੂੰ ਪਹਿਲੀ ਵਾਰ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ 24 ਜਨਵਰੀ 2008 ਨੂੰ ਮਨਾਇਆ ਸੀ। ਇਸਤੋਂ ਬਾਅਦ ਹਰ ਸਾਲ ਪੂਰੀ ਦੁਨੀਆਂ ‘ਚ ਬੜੀ ਧੂਮ ਧਾਮ ਨਾਲ ਕੌਮੀ ਬਾਲੜੀ ਦਿਵਸ ਮਨਾਇਆ ਜਾਣ ਲੱਗਿਆ। ਕੌਮੀ ਬਾਲੜੀ ਦਿਵਸ ਮੌਕੇ ਆਓ ਸਾਰੇ ਰਲ ਕੇ ਦੇਸ਼ ਦੀਆਂ ਧੀਆਂ ਲਈ ਇੱਕ ਸੋਹਣੇ ਅਤੇ ਸੁਰੱਖਿਅਤ ਸਮਾਜ ਦੀ ਸਿਰਜਣਾ ਕਰਨ ਦਾ ਪ੍ਰਣ ਕਰੀਏ।
ਬਿਊਰੋ ਰਿਪੋਰਟ, ਵਰਲਡ ਪੰਜਾਬੀ ਟੀ ਵੀ