Connect with us

National

ਅੱਜ ਪੇਸ਼ ਹੋਵੇਗਾ ਦੇਸ਼ ਦਾ ਬਜਟ

Published

on

BUDGET 2025 : ਸੰਸਦ ਦੇ ਦੋਵਾਂ ਸਦਨਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸੰਬੋਧਨ ਨਾਲ ਕੇਂਦਰ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਯਾਨੀ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕਰਨਗੇ।

ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੌਰਾਨ ਬੀਤੇ ਦਿਨ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹਾਕਮ ਧਿਰ ਭਾਜਪਾ ਨੇ ਰਾਸ਼ਟਰਪਤੀ ਦੇ ਸੰਬੋਧਨ ਨੂੰ ਜਿੱਥੇ ਵਿਕਸਿਤ ਭਾਰਤ ਦੇ ਨਿਰਮਾਣ ਦੀ ਨਿਸ਼ਾਨਦੇਹੀ ਕਰਾਰ ਦਿੱਤਾ ਉੱਥੇ ਹੀ ਵਿਰੋਧੀ ਧਿਰ ਨੇ ਦਰੋਪਦੀ ਮੁਰਮੂ ਦੇ ਸੰਬੋਧਨ ਨੂੰ ਸਿਆਸੀ ਭਾਸ਼ਣ ਦੱਸਿਆ ਹੈ। ਇਸੇ ਤਰ੍ਹਾਂ ਅੱਜ ਸਾਲ 2024-25 ਲਈ ਆਰਥਿਕ ਸਰਵੇਖਣ ਵੀ ਪੇਸ਼ ਕੀਤਾ ਗਿਆ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਸੈਸ਼ਨ ਦੌਰਾਨ ਗਰੀਬਾਂ ਤੇ ਮੱਧ ਵਰਗ ਦੇ ਨਾਲ ਨਾਲ ਮਹਿਲਾਵਾਂ ਲਈ ਨਵੀਂ ਪਹਿਲ ਦਾ ਸੰਕੇਤ ਦਿੱਤਾ ਤੇ ਕਿਹਾ ਕਿ ਧਾਰਮਿਕ ਤੇ ਫਿਰਕੂ ਮਤਭੇਦਾਂ ਤੋਂ ਮੁਕਰ ਮਹਿਲਾਵਾਂ ਲਈ ਇਕਸਾਰ ਅਧਿਕਾਰ ਯਕੀਨੀ ਬਣਾਉਣ ਦੀ ਦਿਸ਼ਾ ‘ਚ ਅਹਿਮ ਫੈਸਲੇ ਲਏ

ਮੋਦੀ ਸਰਕਾਰ 3.0 ਦਾ ਅੱਜ ਪਹਿਲਾ ਪੂਰਾ ਬਜਟ ਹੈ। ਲਗਭਗ 1.4 ਅਰਬ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਿਟਾਰੇ ‘ਤੇ ਹਨ। ਸਵਾਲ ਇਹ ਹੈ ਕਿ ਕੀ ਮੱਧ ਵਰਗ ਨੂੰ ਟੈਕਸ ਵਿੱਚ ਰਾਹਤ ਮਿਲੇਗੀ, ਕੀ ਸਸਤੇ ਮਕਾਨ ਅਤੇ ਸਿੱਖਿਆ ਦਾ ਸੁਪਨਾ ਪੂਰਾ ਹੋਵੇਗਾ? ਅੱਜ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਜੀ ਹਾਂ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਯਾਨੀ ਸ਼ਨੀਵਾਰ (1 ਫਰਵਰੀ 2025) ਨੂੰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਲਈ ਕੇਂਦਰੀ ਬਜਟ ਪੇਸ਼ ਕਰਨ ਲਈ ਤਿਆਰ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਸੰਸਦ ਵਿੱਚ ਆਮ ਬਜਟ ਪੇਸ਼ ਕਰਨਗੇ।