News
ਕੈਲਗਰੀ ਤੇ ਆਸ-ਪਾਸ ਦੇ ਇਲਾਕੇ ‘ਚ ਅਚਾਨਕ ਮੀਂਹ ਪੈਣ ਦੇ ਨਾਲ ਹੋਇਆ ਭਾਰੀ ਨੁਕਸਾਨ

ਕੈਲਗਰੀ, 14 ਜੂਨ (ਜਸਜੀਤ ਸਿੰਘ ਧਾਮੀ)- ਕੈਲਗਰੀ ਅਤੇ ਆਸ-ਪਾਸ ਦੇ ਇਲਾਕੇ ‘ਚ ਅੱਜ ਸ਼ਾਮ ਸਮੇਂ ਅਚਾਨਕ ਮੀਂਹ ਪੈਣ ਦੇ ਨਾਲ ਹੀ ਗੜਿਆਂ ਦੇ ਆਉਣ ਕਰਕੇ ਲੋਕਾਂ ਦੇ ਘਰਾਂ ਅਤੇ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਤੇਜ ਮੀਂਹ ਅਤੇ ਗੜੇ ਪੈਣ ਕਰਕੇ ਸੜਕਾਂ ‘ਤੇ ਸਮੁੰਦਰ ਦੀਆਂ ਛੱਲਾਂ ਵਰਗਾ ਮਾਹੌਲ ਦਿਖਾਈ ਦੇ ਰਿਹਾ ਸੀ। ਲੋਕਾਂ ਦੇ ਘਰਾਂ ਦੀਆਂ ਛੱਤਾਂ ਅਤੇ ਸਾਈਡ ਦੀਆਂ ਕੰਧਾਂ ਦਾ ਕਾਫੀ ਨੁਕਸਾਨ ਹੋਇਆ ਹੈ। ਘਰਾਂ ਦੇ ਬਾਹਰ ਖੜੀਆਂ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਗੱਡੀਆਂ ‘ਤੇ ਗੜਿਆਂ ਨਾਲ ਚਿੱਬ ਵੀ ਪੈ ਗਏ ਹਨ। ਕੋਵਿਡ-19 ਕਰਕੇ ਲੋਕਾਂ ਕੋਲ ਜਾਇਦਾ ਕੰਮ ਵੀ ਨਾ ਹੋਣ ਕਰਕੇ ਇਸ ਹੋਏ ਨੁਕਸਾਨ ਨੂੰ ਦੇਖਦਿਆ ਉਨ੍ਹਾਂ ਦੇ ਚਿਹਰਿਆਂ ‘ਤੇ ਮਾਯੂਸੀ ਦਿਖਾਈ ਦੇ ਰਹੀ ਸੀ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਅਚਾਨਕ ਪਹਿਲੀ ਵਾਰ ਦੇਖਿਆ ਹੈ।