Corona Virus
ਸੰਗਰੂਰ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 95
ਸੰਗਰੂਰ, 06 ਮਈ(ਵਿਨੋਦ): ਸੰਗਰੂਰ ਜ਼ਿਲ੍ਹੇ ਵਿੱਚ ਦੇਰ ਰਾਤ 11 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਵਿੱਚ ਇੱਕ ਡਾਕਟਰ ਵੀ ਹੈ ਜੋ ਕਿ ਗੁਜਰਾਤ ਦੇ ਇਕ ਸ਼ਹਿਰ ਵਿੱਚ ਡਿਊਟੀ ਕਰਦਾ ਹੈ ਅਤੇ ਪਿਛਲੇ ਦਿਨੀਂ ਸੰਗਰੂਰ ਆਇਆ ਸੀ।
ਦਸ ਦੇਈਏ ਕਿ ਕੱਲ੍ਹ ਸ਼ਾਮ ਤੱਕ ਸੰਗਰੂਰ ਵਿੱਚ 22 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਰਾਤ ਦੇ 11 ਲੋਕਾਂ ਦੀ ਰਿਪੋਰਟ ਸਮੇਤ ਸੰਗਰੂਰ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 95 ਹੋ ਗਈ ਹੈ। ਜਿੰਨ੍ਹਾਂ ਵਿੱਚੋਂ 3 ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ।