Connect with us

National

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਪੈਰ ਛੂਹਣੇ ਰਾਜਸਥਾਨ ਦੇ ਇੰਜੀਨੀਅਰ ਨੂੰ ਪਏ ਮਹਿੰਗੇ

Published

on

ਰਾਜਸਥਾਨ ਸਰਕਾਰ ਦੇ ਇੱਕ ਇੰਜੀਨੀਅਰ ਨੂੰ ਸ਼ੁੱਕਰਵਾਰ ਨੂੰ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਅਤੇ 4 ਜਨਵਰੀ ਨੂੰ ਇੱਕ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਪੈਰ ਛੂਹਣ ਦੀ ਕੋਸ਼ਿਸ਼ ਕਰਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਗ੍ਰਹਿ ਮੰਤਰਾਲੇ ਦੇ ਦਖਲ ਤੋਂ ਬਾਅਦ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੇ ਇੰਜੀਨੀਅਰ ਨੂੰ ਮੁਅੱਤਲ ਕਰ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਵਿਭਾਗ ਦੇ ਮੁੱਖ ਇੰਜਨੀਅਰ (ਪ੍ਰਸ਼ਾਸਨ) ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਦੇ ਜੂਨੀਅਰ ਇੰਜਨੀਅਰ ਅੰਬਾ ਸਿਓਲ ਨੇ 4 ਜਨਵਰੀ ਨੂੰ ਰੋਹੇਤ ਵਿਖੇ ਸਕਾਊਟ ਗਾਈਡ ਜਮਬੋਰੀ ਦੇ ਉਦਘਾਟਨੀ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਦੇ ਪੈਰ ਛੂਹਣ ਦੀ ਕੋਸ਼ਿਸ਼ ਕਰਦਿਆਂ ਪ੍ਰੋਟੋਕੋਲ ਤੋੜਿਆ। ਇਸ ਲਈ ਉਸ ਨੂੰ ਰਾਜਸਥਾਨ ਪਬਲਿਕ ਸਰਵਿਸ ਰੂਲਜ਼ ਅਧੀਨ ਰੱਖਿਆ ਜਾਵੇਗਾ।