National
ਦਰਦਨਾਕ ਹਾਦਸਾ ! ਗੁਜਰਾਤ ‘ਚ ਬੇਕਾਬੂ ਟਰੱਕ ਨੇ ਕੁਚਲੇ ਸੜਕ ‘ਤੇ ਸੋ ਰਹ ਲੋਕ

ਗੁਜਰਾਤ : ਗੁਜਰਾਤ ਦੇ ਅਮਰੇਲੀ ਵਿੱਚ, ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੋਮਵਾਰ ਨੂੰ ਸੜਕ ਦੇ ਕਿਨਾਰੇ ਸੁੱਤੇ ਕਰੀਬ ਦਸ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ 8 ਮਜ਼ਦੂਰਾਂ ਦੀ ਮੌਕੇ’ ਤੇ ਹੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਤੜਕੇ ਤਿੰਨ ਵਜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਸੁੱਤੇ ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਇਲਾਕੇ ‘ਚ ਹਫੜਾ -ਦਫੜੀ ਮਚ ਗਈ।
ਅਮਰੇਲੀ ਪੁਲਿਸ ਸੁਪਰਡੈਂਟ ਨਿਰਲਿਪਤਾ ਰਾਏ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਅੱਠ ਅਤੇ 13 ਸਾਲ ਦੇ ਦੋ ਬੱਚੇ ਵੀ ਸ਼ਾਮਲ ਹਨ। ਬਧਾਦਾ ਪਿੰਡ ਵਿੱਚ ਹੋਏ ਇਸ ਹਾਦਸੇ ਵਿੱਚ ਦੋ ਬੱਚੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਟਰੱਕ ਡਰਾਈਵਰ ਨੇ ਗੱਡੀ ਚਲਾਉਂਦੇ ਸਮੇਂ ਝਪਕੀ ਦੇ ਕਾਰਨ ਵਾਹਨ ਦਾ ਕੰਟਰੋਲ ਗੁਆ ਦਿੱਤਾ ਅਤੇ ਟਰੱਕ ਸੜਕ ਕਿਨਾਰੇ ਇੱਕ ਝੌਂਪੜੀ ਵਿੱਚ ਜਾ ਵੱਜਾ ਜਿਸ ਵਿੱਚ 10 ਲੋਕ ਸੁੱਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਦੋ ਬਜ਼ੁਰਗ ਵੀ ਸ਼ਾਮਲ ਹਨ।
ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਪਹਿਲਾਂ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਅਤੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਪੁਲਿਸ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਡਰਾਈਵਰ ਕਿਤੇ ਡਰਾਈਵਰ ਸ਼ਰਾਬ ਦੇ ਨਸ਼ੇ ਵਿਚ ਤਾਂ ਨਹੀਂ ਟਰੱਕ ਚਲਾ ਰਿਹਾ ਸੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।
ਪੀੜਤਾਂ ਨੂੰ ਮਿਲੇਗਾ 4-4 ਲੱਖ ਮੁਆਵਜ਼ਾ
ਮੁੱਖ ਮੰਤਰੀ ਵਿਜੇ ਰੂਪਾਨੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ, ‘ਅਮਰੇਲੀ ਜ਼ਿਲ੍ਹੇ ਦੇ ਸਾਵਰਕੁੰਡਲਾ ਦੇ ਬਧਾਦਾ ਪਿੰਡ ਨੇੜੇ ਦਰਦਨਾਕ ਹਾਦਸੇ ਤੋਂ ਦੁਖੀ ਹਾਂ। ਦੁਰਘਟਨਾ ਦੇ ਪੀੜਤਾਂ ਨੂੰ ਤੁਰੰਤ ਅਤੇ ਢੁਕਵੀਂ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਰਾਜ ਸਰਕਾਰ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲਿਆਂ ਦੇ ਪੀੜਤਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗੀ। ”ਅਰਦਾਸ ਕਰਦੇ ਹਾਂ ਕਿ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਪਰਿਵਾਰ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਵੇ। ਓ ਸ਼ਾਂਤੀ ।