National
ਬਿਹਾਰ ‘ਚ ਵਾਪਰਿਆ ਰੇਲ ਹਾਦਸਾ, 4 ਦੀ ਮੌਤ, 100 ਜ਼+ਖ+ਮੀ…

12 ਅਕਤੂਬਰ 2023: ਦਿੱਲੀ ਤੋਂ ਬਿਹਾਰ ਦੇ ਗੁਹਾਟੀ ਜਾ ਰਹੀ ਨੌਰਥ-ਈਸਟ ਐਕਸਪ੍ਰੈਸ (12506) ਬੀਤੀ ਦਿਨੀ (ਬੁੱਧਵਾਰ) ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਰੇਲਗੱਡੀ ਦੀਆਂ 21 ਬੋਗੀਆਂ ਪਟੜੀ ਤੋਂ ਉਤਰ ਗਈਆਂ, ਜਿਸ ਵਿੱਚ ਦੋ ਏਸੀ-3 ਟਾਇਰ ਬੋਗੀਆਂ ਵੀ ਸ਼ਾਮਲ ਹਨ ਜੋ ਪਲਟ ਗਈਆਂ। ਓਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਦੋ ਪੁਰਸ਼, ਇੱਕ ਔਰਤ ਅਤੇ ਇੱਕ ਲੜਕੀ (5) ਸ਼ਾਮਲ ਹੈ।
ਇਹ ਹਾਦਸਾ ਬਕਸਰ-ਆਰਾ ਵਿਚਕਾਰ ਰਘੁਨਾਥਪੁਰ ਸਟੇਸ਼ਨ ਨੇੜੇ ਰਾਤ 9 ਵਜੇ ਵਾਪਰਿਆ।