Uncategorized
ਪੱਛਮੀ ਬੰਗਾਲ ‘ਚ ਵਾਪਰਿਆ ਰੇਲ ਹਾਦਸਾ, ਹੋਏ ਕਈ ਜਖ਼ਮੀ

TRAIN ACCIDENT : ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲੇ ‘ਚ ਸਵੇਰੇ ਇਕ ਐਕਸਪ੍ਰੈੱਸ ਟਰੇਨ ਦੇ ਇਕ ਮਾਲ ਗੱਡੀ ਨੇ ਯਾਤਰੀ ਟਰੇਨ ਨੂੰ ਟੱਕਰ ਮਾਰ ਦਿੱਤੀ ਹੈ| ਟਕਰਾ ਜਾਣ ਕਾਰਨ 8 ਯਾਤਰੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 25 ਲੋਕ ਜ਼ਖਮੀ ਹੋ ਗਏ ਹਨ |ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ, ਫਿਲਹਾਲ ਰਾਹਤ ਬਚਾਅ ਦਾ ਕੰਮ ਜਾਰੀ ਹੈ।
ਹਾਦਸਾ ਕਿਵੇਂ ਵਾਪਰਿਆ….
ਯਾਤਰੀ ਟਰੇਨ ਕੰਚਨਜੰਗਾ ਐਕਸਪ੍ਰੈਸ ਅਸਾਮ ਦੇ ਸਿਲਚਰ ਤੋਂ ਕੋਲਕਾਤਾ ਦੇ ਸੀਲਦਾਹ ਜਾ ਰਹੀ ਸੀ ਜਦੋਂ ਨਿਊ ਜਲਪਾਈਗੁੜੀ ਦੇ ਨੇੜੇ ਰੰਗਪਾਨੀ ਸਟੇਸ਼ਨ ਦੇ ਕੋਲ ਇੱਕ ਮਾਲ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਕੰਚਨਜੰਗਾ ਐਕਸਪ੍ਰੈਸ ਦੇ ਡੱਬੇ ਹਵਾ ਵਿਚ ਲਟਕੇ
ਇਸ ਰੇਲ ਹਾਦਸੇ ਨਾਲ ਜੁੜੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਇਹ ਟੱਕਰ ਕਿੰਨੀ ਜ਼ਬਰਦਸਤ ਸੀ। ਟੱਕਰ ਕਾਰਨ ਟਰੇਨ ਦੇ ਡੱਬੇ ਹਵਾ ਵਿੱਚ ਲਟਕਦੇ ਰਹਿ ਗਏ। ਤੁਹਾਨੂੰ ਦੱਸ ਦੇਈਏ ਕਿ ਅਗਰਤਲਾ ਤੋਂ ਚੱਲ ਰਹੀ ਕੰਚਨਜੰਗਾ ਐਕਸਪ੍ਰੈਸ ਦੇ ਪਿਛਲੇ ਦੋ ਡੱਬੇ ਇੱਕ ਮਾਲ ਗੱਡੀ ਨਾਲ ਟਕਰਾ ਗਏ ਸਨ।
ਹਾਦਸੇ ‘ਤੇ ਪੱਛਮੀ ਬੰਗਾਲ ਦੀ CM ਨੇ ਕੀਤਾ ਟਵੀਟ
ਇਸ ਰੇਲ ਹਾਦਸੇ ‘ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜ਼ਿਲ੍ਹੇ ਦੇ ਐਸਪੀ-ਡੀਐਮ ਅਤੇ ਬਚਾਅ ਦਲ ਨੂੰ ਤੁਰੰਤ ਮੌਕੇ ’ਤੇ ਪੁੱਜਣ ਦੇ ਨਿਰਦੇਸ਼ ਦਿੱਤੇ ਗਏ ਹਨ।