Punjab
ਪੰਜਾਬ ‘ਚ 5 ਦਿਨ ਬੰਦ ਰਹਿਣਗੀਆਂ ਟਰੇਨਾਂ, ਜਾਣੋ ਰੂਟ

ਫਿਰੋਜ਼ਪੁਰ 15ਸਤੰਬਰ 2023: ਰੇਲਵੇ ਵਿਭਾਗ ਸ਼ਹਿਰ ਅਤੇ ਛਾਉਣੀ ਨੂੰ ਜੋੜਨ ਵਾਲੇ ਪੁਲ ਨੂੰ ਉੱਚਾ ਚੁੱਕਣ ਲਈ 21 ਸਤੰਬਰ ਤੋਂ 25 ਸਤੰਬਰ ਤੱਕ ਫ਼ਿਰੋਜ਼ਪੁਰ ਛਾਉਣੀ-ਫਾਜ਼ਿਲਕਾ ਵਿਚਕਾਰ ਰੇਲ ਆਵਾਜਾਈ ਬੰਦ ਕਰਨ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਬਿਜਲੀ ਲਾਈਨ ਨੂੰ ਜੋੜਨ ਲਈ ਰੇਲਵੇ ਪੁਲ ਨੂੰ ਉੱਚਾ ਕਰਨਾ ਜ਼ਰੂਰੀ ਹੈ, ਜਿਸ ਲਈ 17 ਸਤੰਬਰ ਤੋਂ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ 21 ਸਤੰਬਰ ਤੋਂ ਕੈਂਟ ਸਟੇਸ਼ਨ ਤੋਂ ਫਾਜ਼ਿਲਕਾ ਟ੍ਰੈਕ ‘ਤੇ ਬਲਾਕ ਲਗਾਇਆ ਜਾ ਰਿਹਾ ਹੈ। ਇਸ ਬਲਾਕ ਦੌਰਾਨ ਕੈਂਟ ਸਟੇਸ਼ਨ ਤੋਂ ਹਨੂੰਮਾਨਗੜ੍ਹ ਵਿਚਕਾਰ ਚੱਲਣ ਵਾਲੀ ਟਰੇਨ ਨੰਬਰ 14601-14602 21 ਤੋਂ 25 ਸਤੰਬਰ ਤੱਕ ਰੱਦ ਰਹੇਗੀ। ਫ਼ਿਰੋਜ਼ਪੁਰ ਕੈਂਟ-ਫਾਜ਼ਿਲਕਾ ਵਿਚਕਾਰ ਚੱਲਣ ਵਾਲੀ ਟਰੇਨ ਨੰਬਰ 04627 ਅਤੇ 06988 ਵੀ 21 ਤੋਂ 25 ਸਤੰਬਰ ਤੱਕ ਰੱਦ ਰਹਿਣਗੀਆਂ।
ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ 23 ਅਤੇ 24 ਸਤੰਬਰ ਨੂੰ ਫਾਜ਼ਿਲਕਾ ਤੋਂ ਫ਼ਿਰੋਜ਼ਪੁਰ ਸਿਟੀ ਸਟੇਸ਼ਨ ਲਈ ਟਰੇਨ ਨੰਬਰ 06989 ਅਤੇ 04491 ਚਲਾਈ ਜਾਵੇਗੀ ਅਤੇ ਇਹ ਟਰੇਨਾਂ ਕੈਂਟ ਸਟੇਸ਼ਨ ‘ਤੇ ਨਹੀਂ ਆਉਣਗੀਆਂ। ਇਸੇ ਤਰ੍ਹਾਂ ਰੇਲਗੱਡੀ ਨੰਬਰ 04643, 06987 ਵੀ 24 ਅਤੇ 25 ਸਤੰਬਰ ਨੂੰ ਇੱਥੋਂ ਵਾਪਿਸ ਆਉਣਗੀਆਂ ਅਤੇ ਸਿਰਫ਼ ਸਿਟੀ ਸਟੇਸ਼ਨ ਤੱਕ ਚੱਲਣਗੀਆਂ।