Punjab
ਸਿਵਲ ਸਪਲਾਈ ਵਿਭਾਗ ਵਿੱਚ 10 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ,ਜਾਣੋ ਵੇਰਵਾ

ਪੰਜਾਬ ਸਰਕਾਰ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ 10 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਨਰਿੰਦਰ ਸਿੰਘ ਨੂੰ DFSC ਜਲੰਧਰ, ਹਰਵੀਨ ਕੌਰ ਨੂੰ ਸਹਾਇਕ ਡਾਇਰੈਕਟਰ ਮੁੱਖ ਦਫ਼ਤਰ (ਏ.ਡੀ.ਓ.), ਸੁਖਜਿੰਦਰ ਸਿੰਘ ਨੂੰ ਸਹਾਇਕ ਡਾਇਰੈਕਟਰ (ਕਾਰਜਕਾਰੀ), ਰਜਨੀਸ਼ ਕੌਰ ਨੂੰ ਡੀ.ਐਫ.ਐਸ.ਸੀ. ਪਠਾਨਕੋਟ ਅਤੇ ਗੁਰਦਾਸਪੁਰ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਗੁਰਪ੍ਰੀਤ ਸਿੰਘ ਕੰਗ ਨੂੰ ਡੀ.ਐਫ.ਐਸ.ਸੀ. ਮੋਹਾਲੀ, ਸਤਵੀਰ ਸਿੰਘ ਮਾਵੀ ਨੂੰ ਡੀ.ਐਫ.ਐਸ.ਸੀ. ਸੰਗਰੂਰ, ਵਿਜੇ ਕੁਮਾਰ ਸਿੰਗਲਾ ਨੂੰ ਡੀ.ਐਫ.ਐਸ.ਸੀ. ਮਾਨਸਾ, ਅਮਨਪ੍ਰੀਤ ਸਿੰਘ ਡੀ.ਐਫ.ਐਸ.ਸੀ. ਫਾਜ਼ਿਲਕਾ, ਹਿਮਾਂਸ਼ੂ ਕੱਕੜ ਨੂੰ ਡੀ.ਐਫ.ਐਸ.ਸੀ. ਫ਼ਿਰੋਜ਼ਪੁਰ, ਫੂਡ ਸਪਲਾਈ ਅਫ਼ਸਰ ਰਾਮਪੁਰਾ ਫੂਲ ਨੂੰ ਮਨੀਸ਼ ਪਜਨੀ ਅਤੇ ਫੂਡ ਸਪਲਾਈ ਅਫ਼ਸਰ ਬਾਬਾ ਬਕਾਲਾ ਤੋਂ ਹਰਮੀਨ ਨੂੰ ਤਾਇਨਾਤ ਕੀਤਾ ਗਿਆ ਹੈ।