Connect with us

Governance

ਟਰੂਡੋ ਨੇ ਕੀਤੀ ਇਸ ਵਾਇਰਸ ਨਾਲ ਨਜਿੱਠਣ ਦੀ ਤਿਆਰੀ

Published

on

ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਇਸ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾੱਧਾ ਹੋ ਰਿਹਾ ਹੈ । ਹਰ ਦੇਸ਼ ਦੀ ਸਰਕਾਰ ਇਸ ਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕਰ ਰਹੀ ਹੈ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਵਾਇਰਸ ਨਾਲ ਲੜਨ ਵਾਲੇ ਆਪਣੇ ਕੈਨੇਡੀਅਨ ਲੋਕਾਂ ਦੀ ਸ਼ਲਾਘਾ ਕੀਤੀ, ਨਾਲ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਵਾਇਰਸ ਦੇ ਬਚਾਅ ਲਈ ਕੁੱਝ ਖਾਸ ਇਹਤਿਆਤ ਵਰਤਣ ਲਈ ਕਿਹਾ।

ਟਰੂਡੋ ਨੇ ਕਿਹਾ ਕਿ ਰੱਥਾ ਨੂੰ ਧੋਣੇ ਰਹੋ, ਤੇ ਜਦੋਂ ਖੰਗ ਜਾਂ ਛਿੱਕ ਆਉਂਦੀ ਹੈ ਤਾਂ ਕੂਹਣੀ ਦੀ ਵਰਤੋਂ ਕਰਣ ਤੇ 50 ਤੋਂ ਵੱਧ ਲੋਕਾਂ ਜਿੱਥੇ ਵਿ ਹੋਣ ਉਸ ਥਾਂ ਜਾਂ ਤੋਂ ਪਰਹੇਜ ਕਰਣ, ਨਾਲ ਹੀ ਟਰੂਡੋ ਨੇ ਕਿਹਾ ਕਿ ਸਾਡੀ ਸਰਕਾਰ ਇਸ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ। ਆੱਗੇ ਟਰੂਡੋ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੇ ਲੋਕਾਂ ਲਈ ਵੀਜ਼ੇ ਬੰਦ ਕਰ ਦਿੱਤੇ ਹਨ। ਦੱਸ ਦੇਈਏ ਕਿ ਕੈਨੇਡਾ ‘ਚ ਹੋਣ ਵਾਲੇ 21 ਮਾਰਚ ਨੂੰ ielts ਦੇ ਪੇਪਰ ਵੀ ਕੈਂਸਲ ਕਰ ਦਿੱਤੇ ਗਏ ਹਨ। ਟਰੂਡੋ ਨੇ ਕਿਹਾ ਕਿ ਪੂਰੀ ਸਰਕਾਰ ਤੇ ਲੋਕ ਮਿਲਕੇ ਇਸ ਵਾਇਰਸ ਨਾਲ ਲੜਨ ਲਈ ਇਕੱਠੇ ਹਨ।