Punjab
ਸੂਬਾ ਪੱਧਰੀ ਚੈੱਸ ਮੁਕਾਬਲਿਆਂ ਦੇ ਟਰਾਇਲ 13 ਅਕਤੂਬਰ ਨੂੰ : ਜ਼ਿਲ੍ਹਾ ਖੇਡ ਅਫ਼ਸਰ
ਪਟਿਆਲਾ:
ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਤੋਂ ਬਾਅਦ ਹੁਣ ਸੂਬਾ ਪੱਧਰੀ ਖੇਡ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ। ਜਿਸ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਟੂਰਨਾਮੈਂਟ ਕਰਵਾਏ ਜਾਣਗੇ ।
ਉਨ੍ਹਾਂ ਦੱਸਿਆ ਕਿ ਸੂਬਾ ਪੱਧਰੀ ਖੇਡਾਂ ਵਿਚ 14 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਚੈੱਸ (ਸ਼ਤਰੰਜ) ਖੇਡ ਦੇ ਮੁਕਾਬਲਿਆਂ ਲਈ ਪਟਿਆਲਾ ਵਿਖੇ 13 ਅਕਤੂਬਰ ਨੂੰ ਡੀ.ਏ.ਵੀ. ਪਬਲਿਕ ਸਕੂਲ ਭੁਪਿੰਦਰਾ ਰੋਡ ਪਟਿਆਲਾ ਵਿਖੇ ਸਵੇਰੇ 9 ਵਜੇ ਟਰਾਇਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚੈੱਸ ਮੁਕਾਬਲਿਆਂ ਦੇ ਵੱਖ-ਵੱਖ ਉਮਰ ਵਰਗ ਦੇ ਆਨਲਾਈਨ ਰਜਿਸਟਰੇਸ਼ਨ ਫਾਰਮ 12 ਅਕਤੂਬਰ ਨੂੰ ਸ਼ਾਮ 5 ਵਜੇ ਤੱਕ ਹੈਲਪਲਾਈਨ ਨੰਬਰ 76588-78881 ਦੇ ਵਟਸਐਪ ਨੰਬਰ ਭੇਜੇ ਜਾਣ ਜਾ ਫੇਰ ਜ਼ਿਲ੍ਹਾ ਖੇਡ ਅਫ਼ਸਰ ਵਿਖੇ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। ਆਫ਼ਲਾਈਨ ਐਂਟਰੀ ਮਨਜ਼ੂਰ ਨਹੀਂ ਕੀਤੀ ਜਾਵੇਗੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗ ਵਿਚ ਆਨਲਾਈਨ ਰਜਿਸਟਰੇਸ਼ਨ ਕਰਵਾਈ ਹੈ, ਉਹ ਚੋਣ ਟਰਾਇਲ ਦੇਣ ਲਈ 13 ਅਕਤੂਬਰ ਨੂੰ ਦਰਸਾਏ ਗਏ ਸਥਾਨ ਉਤੇ ਪਹੁੰਚਣਾ ਯਕੀਨੀ ਬਣਾਉਣ।