Connect with us

Punjab

ਸਪੀਕਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਰਧਾਂਜਲੀ ਭੇਂਟ

Published

on

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ‘ਤੇ ਇਸ ਮਹਾਨ ਆਗੂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। 

ਇਥੋਂ ਜਾਰੀ ਆਪਣੇ ਸੰਦੇਸ਼ ਵਿੱਚ ਸੰਧਵਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਅਧੀਨ ਇੱਕ ਅਜਿਹਾ ਨਿਵੇਕਲਾ ਰਾਜ ਸਥਾਪਿਤ ਕੀਤਾ ਜਿੱਥੇ ਉਹਨਾਂ ਨੇ ਹਿੰਦੂ, ਸਿੱਖ, ਮੁਸਲਮਾਨ ਸਭ ਨੂੰ ਇੱਕ ਡੋਰ ਵਿੱਚ ਪਰੋ ਕੇ ਰੱਖਿਆ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਸੇ ਖਾਸੀਅਤ ਕਾਰਣ ਸਿੱਖ ਰਾਜ ਦੀ ਸਿਫ਼ਤ ਹਰ ਪਾਸੇ ਹੁੰਦੀ ਸੀ। ਉਹਨਾਂ ਮਹਾਨ ਆਗੂ ਨੂੰ ਯਾਦ ਕਰਦਿਆਂ ਸ਼ੇਰ ਏ ਪੰਜਾਬ ਦੀ ਬਰਸੀ ਮੌਕੇ ਉਹਨਾਂ ਨੂੰ ਆਪਣੀ ਸਰਧਾਂਜਲੀ ਭੇਂਟ ਕੀਤੀ।