India
ਮਿਹਨਤ ਦੀ ਕਮਾਈ ਵਾਪਿਸ ਲੈਣ ਲਈ ਪ੍ਰੇਸ਼ਾਨ ਹੋ ਰਹੀ ਸੀਨੀਅਰ ਸਿਟੀਜ਼ਨ

ਚੰਡੀਗੜ੍ਹ, ਬਲਜੀਤ ਮਰਵਾਹਾ, 11 ਜੂਨ : ਚੰਡੀਗੜ੍ਹ ਦੀ ਰਾਜਕੁਮਾਰੀ ਰਾਏ ਸੈਕਟਰ 42 ਸੀ ਦੀ ਨਿਵਾਸੀ ਸੀਨੀਅਰ ਸਿਟੀਜ਼ਨ ਨੇ 24 ਲੱਖ ਰੁਪਏ ਦੀ ਧੌਖਾਧੜੀ ਦਾ ਦੋਸ਼ ਲਗਾਇਆ ਹੈ ਇਸ ਬਾਰੇ ਐੱਸ.ਪੀ. ਮੋਹਾਲੀ ਅਤੇ ਐੱਸ.ਸੀ, ਐੱਸ.ਟੀ ਕਮਿਸ਼ਨ ਚੰਡੀਗੜ੍ਹ ਨੂੰ ਸ਼ਿਕਾਇਤ ਦਿੱਤੀ ਗਈ ਹੈ ਮਹਿਲਾਂ ਦਾ ਕਹਿਣਾ ਹੈ ਕੀ ਉਨ੍ਹਾਂ ਨੇ 24 ਲੱਖ 68 ਹਜ਼ਾਰ 430 ਰੁਪਏ ਦੀ ਰਕਮ ਇੱਕ ਸੋਸਾਇਟੀ ਦੇ ਵਿੱਚ ਇਨਵੈੱਸਟ ਕੀਤੀ ਸੀ ਪਰ ਕਾਫੀ ਸਮਾਂ ਬਿਤਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਦਾ ਰਿਫੰਡ ਹਾਲੇ ਤੱਕ ਨਹੀਂ ਮਿਲਿਆ ਹੈ 68 ਸਾਲਾਂ ਮਹਿਲਾ ਦਾ ਕਹਿਣਾ ਹੈ ਕੀ ਉਨਾਂ ਦੇ ਘਰਵਾਲੇ ਦੀ ਉਮਰ ਵੀ 75 ਸਾਲ ਹੈ ਉਹ ਦੋਨੋ ਸੀਨੀਅਰ ਸਿਟੀਜ਼ਨ ਹਨ ਇਸ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ।
ਮਹਿਲਾ ਦੇ ਮੁਤਾਬਕ ਸੀ.ਜੀ.ਈ ਡਬਲਿਯੂ.ਐੱਚ.ਓ. ਦਿੱਲੀ ਨਾਮੀ ਡਵੈਲਿੰਗ ਯੂਨਿਟ ਮੁਹਾਲੀ ਦੇ ਮੈਂਬਰ ਹਨ ਇਹ ਹਾਊਸਿੰਗ ਸਕੀਮ 13 ਸਾਲ ਪਹਿਲਾਂ 2007 ਵਿੱਚ ਬਣੀ ਸੀ 1 ਮਾਰਚ 2016 ਨੂੰ ਉਨ੍ਹਾਂ ਨੇ ਇਸ ਦੀ ਮੈਂਬਰਸ਼ਿਪ ਛੱਡਣ ਲਈ ਅਪਲਾਈ ਕੀਤਾ ਅਤੇ ਆਪਣੇ ਜਮਾਂ ਕਰਵਾਏ ਪੈਸੇ ਵਾਪਸ ਕਰਨ ਦੀ ਗੱਲ ਕਹੀ ਅਤੇ ਇਹ ਰਕਮ ਸੋਸਾਇਟੀ ਨੂੰ ਦੇਣ ਵੇਲੇ ਉਨ੍ਹਾਂ ਨੇ ਐੱਸ.ਬੀ.ਆਈ. ਚੰਡੀਗੜ੍ਹ ਤੋਂ ਕਰਜ ਲਿਆ ਸੀ 12 ਸਤੰਬਰ 2017 ਤੱਕ ਵਿਆਜ਼ ਸਮੇਤ ਉਕਤ ਰਕਮ ਬਣਦੀ। ਉਸ ਵੇਲੇ ਤੋਂ ਲੈ ਕੇ ਉਹ ਤਿੰਨ ਸਾਲਾਂ ਤੱਕ ਆਪਣਾ ਪੈਸਾ ਵਾਪਸ ਲੈਣ ਲਈ ਸੋਸਾਇਟੀ ਤੋਂ ਮੰਗ ਕਰ ਰਹੇ ਹਨ ਪਰ ਉਂਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਸੋਸਾਇਟੀ ਦੇ ਪ੍ਰਮੁੱਖ ਅਹੁਦੇਦਾਰ ਐੱਮ.ਕੇ ਮੈਹਤੀ ਵੱਲੋਂ ਉਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੀੜਤ ਮਹਿਲਾ ਦੀ ਮੰਗ ਹੈ ਕੀ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਪੈਸਾ ਵਾਪਸ ਦੁਆਇਆ ਜਾਵੇ।