Connect with us

National

ਦਿੱਲੀ ਵਿਧਾਨ ਸਭਾ ‘ਚ ਮਿਲੀ ਸੁਰੰਗ! ਲਾਲ ਕਿਲ੍ਹੇ ਤੱਕ ਜਾਂਦਾ ਹੈ ਗੁਪਤ ਰਾਸਤਾ

Published

on

ਨਵੀਂ ਦਿੱਲੀ : ਵੀਰਵਾਰ ਨੂੰ ਦਿੱਲੀ ਵਿਧਾਨ ਸਭਾ ਵਿੱਚ ਇੱਕ ਸੁਰੰਗ ਵਰਗੀ ਬਣਤਰ ਮਿਲੀ। ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਸੁਰੰਗ ਵਿਧਾਨ ਸਭਾ ਨੂੰ ਲਾਲ ਕਿਲ੍ਹੇ ਨਾਲ ਜੋੜਦੀ ਹੈ ਅਤੇ ਅੰਗਰੇਜ਼ਾਂ ਦੁਆਰਾ ਆਜ਼ਾਦੀ ਘੁਲਾਟੀਆਂ ਦੇ ਅੰਦੋਲਨ ਦੌਰਾਨ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਇਸਦੀ ਵਰਤੋਂ ਕੀਤੀ ਗਈ ਸੀ।

ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ, ‘ਜਦੋਂ ਮੈਂ 1993 ਵਿੱਚ ਵਿਧਾਇਕ ਬਣਿਆ ਸੀ, ਇੱਥੇ ਇੱਕ ਸੁਰੰਗ ਮੌਜੂਦ ਹੋਣ ਦੀ ਅਫਵਾਹ ਸੀ ਜੋ ਲਾਲ ਕਿਲ੍ਹੇ ਵੱਲ ਜਾਂਦੀ ਹੈ ਅਤੇ ਮੈਂ ਇਸਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ। ਪਰ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਸੀ ।

ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ, ‘ਹੁਣ ਸਾਨੂੰ ਸੁਰੰਗ ਦਾ ਮੂੰਹ ਮਿਲ ਗਿਆ ਹੈ ਪਰ ਅਸੀਂ ਇਸ ਨੂੰ ਹੋਰ ਖੁਦਾਈ ਨਹੀਂ ਕਰ ਰਹੇ ਹਾਂ ਕਿਉਂਕਿ ਮੈਟਰੋ ਪ੍ਰਾਜੈਕਟਾਂ ਅਤੇ ਸੀਵਰ ਦੀ ਸਥਾਪਨਾ ਕਾਰਨ ਸੁਰੰਗ ਦੇ ਸਾਰੇ ਰਸਤੇ ਤਬਾਹ ਹੋ ਗਏ ਹਨ। ‘

ਸਪੀਕਰ ਰਾਮ ਨਿਵਾਸ ਗੋਇਲ ਨੇ ਅੱਗੇ ਦੱਸਿਆ ਕਿ ਇਮਾਰਤ ਜਿਸ ਵਿੱਚ ਇਸ ਵੇਲੇ ਦਿੱਲੀ ਵਿਧਾਨ ਸਭਾ ਹੈ, ਨੂੰ 1912 ਵਿੱਚ ਰਾਜਧਾਨੀ ਕੋਲਕਾਤਾ ਤੋਂ ਦਿੱਲੀ ਤਬਦੀਲ ਕੀਤੇ ਜਾਣ ਤੋਂ ਬਾਅਦ ਕੇਂਦਰੀ ਵਿਧਾਨ ਸਭਾ ਵਜੋਂ ਵਰਤਿਆ ਗਿਆ ਸੀ।

ਇਸਨੂੰ ਬਾਅਦ ਵਿੱਚ 1926 ਵਿੱਚ ਇੱਕ ਅਦਾਲਤ ਵਿੱਚ ਬਦਲ ਦਿੱਤਾ ਗਿਆ ਅਤੇ ਸੁਰੰਗ ਦੀ ਵਰਤੋਂ ਅੰਗਰੇਜ਼ਾਂ ਦੁਆਰਾ ਸੁਤੰਤਰਤਾ ਸੈਨਾਨੀਆਂ ਨੂੰ ਅਦਾਲਤ ਵਿੱਚ ਲਿਆਉਣ ਲਈ ਕੀਤੀ ਗਈ ਸੀ।

ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਅਸੀਂ ਸਾਰੇ ਇਸ ਫਾਂਸੀ ਵਾਲੇ ਕਮਰੇ ਦੀ ਹੋਂਦ ਬਾਰੇ ਜਾਣਦੇ ਸੀ ਪਰ ਇਸ ਨੂੰ ਕਦੇ ਨਹੀਂ ਖੋਲ੍ਹਿਆ, ਹੁਣ ਆਜ਼ਾਦੀ ਦਾ 75ਵਾਂ ਸਾਲ ਚੱਲ ਰਿਹਾ ਹੈ ਅਤੇ ਮੈਂ ਉਸ ਕਮਰੇ ਦਾ ਨਿਰੀਖਣ ਕਰਨ ਦਾ ਫੈਸਲਾ ਕੀਤਾ, ਅਸੀ ਇਸ ਕਮਰੇ ਨੂੰ ਮੰਦਰ ਬਣਾਉਣਾ ਚਾਹੁੰਦੇ ਹਾਂ ਤਾਕਿ ਇਥੇ ਸੁਤੰਤਰ ਸੇਨਾਨੀਆਂ ਨੂੰ ਸ਼ਰਧਾਂਜ਼ਲੀ ਦਿੱਤੀ ਜਾ ਸਕੇ।