Corona Virus
ਸੋਸ਼ਲ ਮੀਡੀਆ ‘ਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ 2 ਵਿਅਕਤੀ ਗ੍ਰਿਫਤਾਰ

29 ਮਾਰਚ : ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਦੇਸ਼ ਵਿੱਚ ਲਾਕਡਾਉਣ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਜਿਲ੍ਹਾ ਪ੍ਰਸਾਸ਼ਨ ਵਲੋਂ ਲੋਕਾਂ ਨੂੰ ਘਰ ਵਿੱਚ ਜਰੂਰੀ ਖਾਣ ਪੀਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਪਰ ਕੁੱਝ ਲੋਕ ਸ਼ੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਨੂੰ ਰਾਸ਼ਨ ਨਹੀਂ ਦੇ ਰਿਹਾ ਅਜਿਹਾ ਇਕ ਮਾਮਲਾ ਗੁਰਦਾਸਪੁਰ ਦੇ ਪਿੰਡ ਹਰੂਵਾਲ ਤੋਂ ਸਾਮਣੇ ਆਇਆ ਹੈ ਜਿਥੋਂ 2 ਵਿਅਕਤੀਆਂ ਨੇ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਪਾਈ ਸੀ ਕਿ ਉਹ 5 ਦਿਨ ਤੋਂ ਘਰ ਵਿੱਚ ਭੁੱਖੇ ਮਰ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਜਦ ਮੌਕੇ ਤੇ ਪੁਲਿਸ ਪ੍ਰਸ਼ਾਸ਼ਨ ਉਹਨਾਂ ਦੇ ਘਰ ਰਾਸ਼ਨ ਦੇਣ ਗਏ ਤਾਂ ਉਹਨਾਂ ਦੇ ਘਰ ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਮਜੂਦ ਸੀ ਜਿਸਤੋ ਬਾਅਦ ਪੁਲਿਸ ਨੇ ਦੋਨਾਂ ਵਿਅਕਤੀਆਂ ਦੀ ਵੀਡੀਓ ਬਣਾਈ ਅਤੇ ਦੋਨਾਂ ਖਿਲਾਫ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਹੈ ਤੇ ਲੋਕਾਂ ਨੂੰ ਅਪੀਲ ਹੈ ਕਿ ਜਿਸਨੂੰ ਰਾਸ਼ਨ ਦੀ ਲੋੜ ਹੈ ਉਹ ਪ੍ਰਸਾਸ਼ਨ ਨਾਲ ਗੱਲਬਾਤ ਕਰਨ ਅਤੇ ਝੂਠੀਆਂ ਅਫਵਾਹਾਂ ਨਾ ਫੈਲਾਉਣ।