Connect with us

Punjab

ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਰਕੇ ਦੋ ਵਿਅਕਤੀਆਂ ਦੀ ਮੌਤ

Published

on

30 ਦਸੰਬਰ 2023: ਠੰਡ ਤੋਂ ਬਚਣ ਲਈ ਰਾਤ ਸਮੇਂ ਬਾਲੀ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਰਕੇ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਅਨੁਸਾਰ ਅਜਨਾਲਾ ਸ਼ਹਿਰ ‘ਚ ਇਕ ਪੈਲੇਸ ਵਿਖੇ ਕੰਮ ਕਰਦੇ 2 ਵਿਅਕਤੀ ਬੀਤੀ ਰਾਤ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਸਨ ਤੇ ਇਸ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਾਰਨ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ ਜਿੰਨਾ ਦੋਨਾਂ ਦੀ ਡੈਡ ਬਾਡੀ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ।

ਇਸ ਸਬੰਧੀ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦੋਨੇ ਵਿਅਕਤੀ ਅਜਨਾਲਾ ਦੇ ਇੱਕ ਪੈਲਸ ਵਿੱਚ ਕੰਮ ਕਰਦੇ ਸੀ ਜਿੱਥੇ ਰਾਜ ਸਮੇਂ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੁੱਤੇ ਹੋਏ ਸੀ ਜਿਸ ਦੌਰਾਨ ਕਮਰੇ ਅੰਦਰ ਅੰਗੀਠੀ ਦੀ ਗੈਸ ਦੇ ਨਾਲ ਦਮ ਘੁੱਟਣ ਕਰਕੇ ਦੋਨਾਂ ਦੀ ਮੌਤ ਹੋ ਗਈ ਅਤੇ ਸਵੇਰੇ ਜਦੋਂ ਲੋਕਾਂ ਨੇ ਬੂਹਾ ਖੋਲਿਆ ਤਾਂ ਦੇਖਿਆ ਦੋਨਾਂ ਦੀ ਅੰਦਰ ਮੌਤ ਹੋ ਚੁੱਕੀ ਸੀ ਜਿਨਾਂ ਨੂੰ ਅਜਨਾਲਾ ਦੇ ਸਿਵਿਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ