Punjab
ਪੰਜਾਬ ਦੇ 2 ਨੌਜਵਾਨਾਂ ਦੀ ਕੈਨੇਡਾ ‘ਚ ਮੌਤ

ਮੁਕਤਸਰ, 28 ਜੁਲਾਈ (ਅਸ਼ਫਾਕ ਢੁੱਡੀ): ਪੰਜਾਬ ਦੀ ਯੂਥ ਜਿਥੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਅਤੇ ਆਪਣੇ ਕਰੀਰ ਨੂੰ ਬਣਾਉਣ ਲਈ ਬਹੁਤ ਸਰਾਏ ਸੁਪਨੇ ਲੈ ਕੇ ਜਾਂਦੇ ਹਨ ਪਰ ਕਈ ਅਜਿਹੀ ਵਾਰਦਾਤਾਂ ਹੋ ਜਾਂਦੀਆਂ ਹਨ ਕਿ ਪਰਿਵਾਰ ਵਾਲੇ ਉਸ ਘਟਨਾ ਨੂੰ ਕਦੀ ਭੁੱਲ ਨਹੀਂ ਪੈਂਦੇ।
ਦੱਸ ਦਈਏ ਬੀਤੇ ਦਿਨੀਂ ਇਕ ਮੰਦਭਾਗੀ ਖਬਰ ਮਿਲੀ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਮਲੋਟ ਲਾਗਲੇ ਪਿੰਡ ਥਰਾਜ ਵਾਲੇ ਦਾ ਇਕ ਗੁਰਸਿੱਖ ਨੌਜਵਾਨ ਗਗਨਦੀਪ ਸਿੰਘ ਜੋ ਕੈਨੇਡਾ ‘ਪੜਾਈ ਲਈ ਗਿਆ ਹੋਇਆ ਸੀ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਗਗਨਦੀਪ ਸਿੰਘ ਕੈਨੇਡਾ ਦੀ ਇਕ ਝੀਲ ਨੇੜੇ ਫੋਟੋ ਖਿਚਵਾਉਣ ਲੱਗਾ ਸੀ ਕਿ ਪੈਰ ਫਿਸਲਣ ਕਾਰਨ ਝੀਲ ‘ਚ ਗਿਰ ਗਿਆ ਅਤੇ ਇਸ ਦੁਨੀਆਂ ‘ਚ ਨਹੀਂ ਰਿਹਾ।

ਜਦਕਿ ਦੂਜੇ ਮੁੰਡੇ ਦੀ ਗੁਰਦਾਸਪੁਰ ਨਿਵਾਸੀ ਨਜੋਂ ਪਹਿਚਾਣ ਹੋਈ ਹੈ।